ਜਲੰਧਰ:(ਰਮੇਸ਼ ਗਾਬਾ) ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਵੱਲੋਂ ‘ਸੇਵਾ ਸੰਕਲਪ–ਰਾਸ਼ਟਰ ਨਿਰਮਾਣ ਦੇ 25 ਸਾਲ’ ਮੁਹਿੰਮ ਤਹਿਤ ਸਮਾਜ ਭਲਾਈ ਦੇ ਕਾਰਜ ਕਰਦਿਆਂ ਮਾਡਲ ਟਾਊਨ ਸ਼ਮਸ਼ਾਨਘਾਟ ਲਈ 50 ਲੱਖ ਅਤੇ ਦੀਪ ਨਗਰ ਕੈਂਟ ਸ਼ਮਸ਼ਾਨਘਾਟ ਲਈ 1.5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਰਾਮ ਬਾਗ ਵਿਖੇ ਲੋੜਵੰਦਾਂ ਨੂੰ ਕੰਬਲ ਵੰਡੇ ਗਏ ਅਤੇ ਆਂਗਣਵਾੜੀ ਕੇਂਦਰਾਂ ਦੇ ਵਿਕਾਸ ਸਮੇਤ ‘ਨਸ਼ਾ ਮੁਕਤ ਪੰਜਾਬ’ ਅਤੇ ‘ਵਿਕਸਤ ਭਾਰਤ 2047’ ਵਰਗੇ ਅਹਿਮ ਟੀਚਿਆਂ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਡਾ. ਮਿੱਤਲ ਨੇ ਐਲ.ਪੀ.ਯੂ. ਦੇ 40 ਹਜ਼ਾਰ ਵਿਦਿਆਰਥੀਆਂ ਨੂੰ ‘ਫੂਡ ਵੇਸਟ ਫ੍ਰੀ ਇੰਡੀਆ’ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਮਾਨਦਾਰੀ ਨਾਲ ਲੋੜਵੰਦਾਂ ਦੀ ਮਦਦ ਕਰਨਾ ਹੀ ਅਸਲ ਸੇਵਾ ਹੈ।

More Stories
ਵਿਸ਼ਵ ਮੋਟਾਪਾ ਦਿਵਸ ਮੌਕੇ ਅਕਾਲ ਅਕੈਡਮੀ ਧਨਾਲ ਕਲਾਂ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਖੇ ਵਰਕਸ਼ਾਪ ਵਿੱਚ ਲਿਆ ਭਾਗ
ਇਮਾਨਦਾਰੀ ਦੀ ਮਿਸਾਲ: ਜਲੰਧਰ ਕੈਂਟ ਸਟੇਸ਼ਨ ‘ਤੇ ਰੇਲਵੇ ਕਰਮਚਾਰੀਆਂ ਨੇ ਯਾਤਰੀ ਨੂੰ ਵਾਪਸ ਕੀਤਾ 1.20 ਲੱਖ ਰੁਪਏ ਵਾਲਾ ਗੁੰਮ ਹੋਇਆ ਬੈਗ
ਭਗਵਾਨ ਵਾਲਮੀਕਿ ਜਯੰਤੀ ‘ਤੇ ਜਲੰਧਰ ‘ਚ ਰੂਟ ਡਾਇਵਰਸ਼ਨ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤਾ ਪਲਾਨ; ਜਾਣੋ ਕਿਹੜੇ ਰੂਟ ਰਹਿਣਗੇ ਬੰਦ