ਜਲੰਧਰ:(ਰਮੇਸ਼ ਗਾਬਾ) ਵਾਰਡ ਨੰਬਰ 30 ਅਧੀਨ ਆਉਂਦੀ ਬਦਰੀਦਾਸ ਕਾਲੋਨੀ ਤੋਂ ਓਲਡ ਬਾਰਾਦਰੀ ਵੱਲ ਜਾਣ ਵਾਲੀ ਸੜਕ ’ਤੇ ਅਧੂਰੀ ਸੀਵਰੇਜ ਪਾਈਪ ਲਾਈਨ ਦਾ ਕੰਮ ਛੱਡੇ ਜਾਣ ’ਤੇ ਸੀਨੀਅਰ ਕਾਂਗਰਸ ਆਗੂ ਅਤੇ ਵਾਰਡ ਨੰਬਰ 30 ਦੀ ਕੌਂਸਲਰ ਡਾ. ਜਸਲੀਨ ਸੇਠੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਵੱਲੋਂ ਸਮੱਸਿਆ ਦਾ ਸਥਾਈ ਹੱਲ ਕੀਤੇ ਬਿਨਾਂ ਹੀ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਡਾ. ਸੇਠੀ ਨੇ ਨਗਰ ਨਿਗਮ ਦੇ ਐੱਸਈ ਜਸਪਾਲ ਸਿੰਘ ਨਾਲ ਮੁਲਾਕਾਤ ਕਰਕੇ ਅਧੂਰੇ ਕੰਮ ਨੂੰ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਮ ਜਲਦ ਪੂਰਾ ਨਾ ਕੀਤਾ ਗਿਆ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਬਦਰੀਦਾਸ ਕਾਲੋਨੀ ਦਾ ਦੌਰਾ ਕਰਦਿਆਂ ਡਾ. ਸੇਠੀ ਨੇ ਕਿਹਾ ਕਿ ਇਲਾਕਾ ਵਾਸੀ ਲੰਬੇ ਸਮੇਂ ਤੋਂ ਸੀਵਰੇਜ ਬਲਾਕੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਈ ਵਾਰ ਅਸਥਾਈ ਤੌਰ ’ਤੇ ਸਮੱਸਿਆ ਦਾ ਹੱਲ ਕੀਤਾ ਗਿਆ, ਪਰ ਇਸ ਦਾ ਪੱਕਾ ਹੱਲ ਨਹੀਂ ਹੋ ਸਕਿਆ।
ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਉਦਘਾਟਨ ਦੇ ਨਾਂ ’ਤੇ ਕਰੀਬ ਦੋ ਮਹੀਨੇ ਤੱਕ ਕੰਮ ਰੋਕ ਕੇ ਰੱਖਿਆ ਗਿਆ ਅਤੇ ਬਾਅਦ ਵਿੱਚ ਕੰਮ ਮੁੜ ਸ਼ੁਰੂ ਕੀਤਾ ਗਿਆ। ਡਾ. ਸੇਠੀ ਨੇ ਕਿਹਾ ਕਿ ਜਿਸ ਥਾਂ ’ਤੇ ਕਰੀਬ 10 ਫੁੱਟ ਸੀਵਰੇਜ ਪਾਈਪ ਦਾ ਹਿੱਸਾ ਛੱਡਿਆ ਗਿਆ ਹੈ, ਠੀਕ ਉਸੇ ਸਥਾਨ ’ਤੇ ਮੁੱਖ ਸੀਵਰੇਜ ਬਲਾਕੇਜ ਦੀ ਸਮੱਸਿਆ ਬਣੀ ਰਹਿੰਦੀ ਹੈ।
ਡਾ. ਸੇਠੀ ਨੇ ਗਲਤ ਐਸਟੀਮੇਟ ਤਿਆਰ ਕਰਨ ਵਾਲੇ ਜੇਈ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਐਸਟੀਮੇਟ ਹੀ ਸਹੀ ਢੰਗ ਨਾਲ ਤਿਆਰ ਨਹੀਂ ਕੀਤਾ ਗਿਆ ਤਾਂ ਇਸ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।
ਉੱਧਰ, ਐੱਸਈ ਜਸਪਾਲ ਸਿੰਘ ਨੇ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਗੋਮਤੀ ਸ਼੍ਰੀਵਾਸ, ਰਾਜਿੰਦਰ ਕੁਮਾਰ, ਅਜੇ ਸ਼ਰਮਾ, ਮਿਸਟਰ ਤਿਵਾੜੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।

More Stories
ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨੇ ਮਨਾਇਆ ਫੋਟੋਗ੍ਰਾਫੀ ਦਿਵਸ,ਤਸਵੀਰਾਂ ਰਾਹੀਂ ਯਾਦਾਂ ਤੇ ਇਤਿਹਾਸ ਸੰਭਾਲਣ ਦਾ ਦਿੱਤਾ ਸੰਦੇਸ਼
ਜਲੰਧਰ ਦੀਆਂ ਸੜਕਾਂ ’ਤੇ ਦੌੜ ਰਹੀਆਂ ਨਿੱਜੀ ਬੱਸਾਂ ਦੀ ਫਿਟਨੈੱਸ ’ਤੇ ਵੱਡੇ ਸਵਾਲ
ਹੈਰੋਇਨ, ਨਾਜਾਇਜ਼ ਹਥਿਆਰਾਂ ਤੇ ਡਰੱਗ ਮਨੀ ਸਮੇਤ ਕਾਬੂ