ਲਜ਼ਬਰਗ (ਆਸਟ੍ਰੀਆ):TLT NEWS/ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਸਿੱਖ ਨੌਜਵਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਉਸ ਦੇ ਇਕ ਸਾਥੀ ਨਾਲ ਆਸਟ੍ਰੀਆ ਵਿਚ ਕੂਲ ਮਾਮਾ ਹੋਟਲ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਖ਼ਬਰਾਂ ਮੁਤਾਬਕ, ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਹੋਟਲ ਨੇ ਐਂਟਰੀ ਦੇਣ ਤੋਂ ਮਨ੍ਹਾ ਕਰਦੇ ਹੋਏ ਆਪਣੇ ਡਰੈੱਸ ਕੋਡ ਦਾ ਹਵਾਲਾ ਦਿੱਤਾ। ਹਾਲਾਂਕਿ, ਸੋਸ਼ਲ ਮੀਡੀਆ ਯੂਜ਼ਰਜ਼ ਦਾ ਦਾਅਵਾ ਹੈ ਕਿ ਹੋਟਲ ਦੀ ਵੈੱਬਸਾਈਟ ’ਤੇ ਅਜਿਹੀ ਕਿਸੇ ਪਾਬੰਦੀ ਦਾ ਜ਼ਿਕਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਨਸਲਵਾਦ ਤੇ ਧਾਰਮਿਕ ਭੇਦਭਾਵ ਦੇ ਦੋਸ਼ ਲੱਗ ਰਹੇ ਹਨ।

More Stories
ਸਰੀ ਵਿੱਚ ‘ਸਿੱਖ ਵਾਰੀਅਰ 2026’ ਰਾਹੀਂ ਸਿੱਖਾਂ ਦੀ ਪੁਰਾਤਨ ਯੁੱਧ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ
ਨਿਊਯਾਰਕ ਦੇ ਅਮਰੀਕੀ ਸੰਘੀ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 75 ਦੇਸ਼ਾਂ ਦੇ ਵੀਜ਼ਾ ਪਾਬੰਦੀ ਨੂੰ ਰੱਦ ਕਰ ਦਿੱਤਾ
ਅਮਰੀਕਾ-ਇੰਡੀਆ ਟ੍ਰੇਡ ਡੀਲ ਲਗਭਗ ਫਾਈਨਲ, ਅਕਤੂਬਰ ‘ਚ ਭਾਰਤ ਆਉਣਗੇ ਰੂਬੀਓ