TLT NEWS/ ਫਗਵਾੜਾ ਬੱਸ ਸਟੈਂਡ ਤੋਂ ਤੜਕੇ ਇੱਕ ਚੋਰ ਪ੍ਰਾਈਵੇਟ ਬੱਸ ਭਜਾ ਕੇ ਲੈ ਗਿਆ। ਚੋਰੀ ਦੌਰਾਨ ਮੁਲਜ਼ਮ ਨੇ ਬੱਸ ਲੈ ਕੇ ਭੱਜਦੇ ਸਮੇਂ ਸਟੈਂਡ ‘ਤੇ ਖੜ੍ਹੀਆਂ ਹੋਰ ਬੱਸਾਂ ਨੂੰ ਵੀ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਬੱਸ ਚੋਰੀ ਹੋਣ ਦਾ ਪਤਾ ਸਵੇਰੇ ਕੰਡਕਟਰ ਦੇ ਬੱਸ ਸਟੈਂਡ ਪਹੁੰਚਣ ‘ਤੇ ਲੱਗਾ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਨੇ ਬੱਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਬੱਸ ਦੇ ਡਰਾਈਵਰ ਨੇ ਮੁਲਜ਼ਮ ਨੂੰ ਬੱਸ ਲੈ ਕੇ ਜਾਂਦੇ ਹੋਏ ਦੇਖ ਲਿਆ ਤੇ ਉਸ ਨੂੰ ਰੋਕਣ ਲਈ ਨੰਗੇ ਪੈਰ ਹੀ ਉਸ ਦੇ ਪਿੱਛੇ ਦੌੜ ਪਿਆ। ਹਾਲਾਂਕਿ ਮੁਲਜ਼ਮ ਨੇ ਬੱਸ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਤੇ ਰਸਤੇ ‘ਚ ਇੱਕ ਹੋਰ ਬੱਸ ਨੂੰ ਟੱਕਰ ਮਾਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਿਆ।
ਪੀੜਤਾਂ ਨੇ ਤੁਰੰਤ ਪੁਲਿਸ ਚੌਕੀ ‘ਚ ਸ਼ਿਕਾਇਤ ਦਰਜ ਕਰਵਾਈ ਅਤੇ ਬੱਸ ਦੀਆਂ ਤਸਵੀਰਾਂ ਵੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਹਨ। ਪੁਲਿਸ ਵੱਲੋਂ ਫਲਾਈਓਵਰ ਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਸ ਮਾਲਕ ਤੇ ਕੰਡਕਟਰ ਨੇ ਖਦਸ਼ਾ ਜਤਾਇਆ ਹੈ ਕਿ ਚੋਰੀ ਕੀਤੀ ਗਈ ਬੱਸ ਦੀ ਵਰਤੋਂ ਕਿਸੇ ਵੱਡੀ ਅਪਰਾਧਿਕ ਵਾਰਦਾਤ ‘ਚ ਕੀਤੀ ਜਾ ਸਕਦੀ ਹੈ। ਉਨ੍ਹਾਂ ਪੁਲਿਸ ਤੋਂ ਬੱਸ ਨੂੰ ਜਲਦ ਤੋਂ ਜਲਦ ਬਰਾਮਦ ਕਰਨ ਦੀ ਮੰਗ ਕੀਤੀ ਹੈ।


More Stories
ਉਦਯੋਗਾਂ ਨੂੰ ਮਿਲੇਗਾ ਵਿਸ਼ਵ ਪੱਧਰੀ ਟੈਸਟਿੰਗ ਦਾ ਸਹਾਰਾ, ਐੱਨਆਈਆਈਐੱਫਟੀ ਜਲੰਧਰ ’ਚ ਨੈਸ਼ਨਲ ਟੈਸਟ ਹਾਊਸ ਦੀ ਅਤਿ-ਆਧੁਨਿਕ ਲੈਬ ਹੋਵੇਗੀ ਸਥਾਪਤ
ਮੱਧ ਪ੍ਰਦੇਸ਼ : ਮੰਦਾਕਿਨੀ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਹੜ੍ਹ ਵਰਗੀ ਸਥਿਤੀ
ਘੁੰਮਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ,ਇਸ ਦਿਨ ’ਚ 30 ਦਿਨਾਂ ਤੱਕ ਬਿਨਾਂ ਵੀਜ਼ਾ ਘੁੰਮ ਸਕਣਗੇ ਭਾਰਤੀ