ਯੂਰਪੀਅਨ ਯੂਨੀਅਨ ਦਾ ਵੱਡਾ ਕਦਮ: 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ

ਯੂਰਪੀਅਨ ਯੂਨੀਅਨ ਦਾ ਵੱਡਾ ਕਦਮ: 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵਬ੍ਰਸਲਜ਼ (TLT NEWS) : ਯੂਰਪੀ ਸੰਘ ਦੀ ਚੇਅਰਪਰਸਨ ਉਰਸੁਲਾ ਵਾਨ ਡੇਰ ਲੇਯੇਨ ਨੇ ਬੁੱਧਵਾਰ ਨੂੰ 27 ਮੈਂਬਰੀ ਯੂਰਪੀ ਸੰਘ ’ਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇੰਟਰਨੈੱਟ ਮੀਡੀਆ ਦੀ ਵਰਤੋਂ ’ਤੇ ਰੋਕ ਲਗਾਉਣ ਦਾ ਮਤਾ ਰੱਖਿਆ। ਨਾਲ ਹੀ, ਵੱਡੀ ਉਮਰ ਦੇ ਅੱਲ੍ਹੜਾਂ ਲਈ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ’ਤੇ ਉਮਰ ਅਨੁਸਾਰ ਹੱਦਾਂ ਤੇ ਸੁਰੱਖਿਆ ਉਪਾਅ ਲਾਗੂ ਕਰਨ ਦੀ ਯੋਜਨਾ ਹੈ।