ਜਲੰਧਰ( ਰਮੇਸ਼ ਗਾਬਾ) : ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ (ਰਜਿ.) ਵੱਲੋਂ ਗੁਰਦੁਆਰਾ ਸਿੰਘ ਸਭਾ, ਲਿੰਕ ਕਲੋਨੀ, ਨਕੋਦਰ ਰੋਡ, ਜਲੰਧਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲਿਆ।
ਕੈਂਪ ਵਿੱਚ 150 ਤੋਂ ਵੱਧ ਲੋਕਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਹੱਡੀਆਂ ਦਾ ਮੁਫ਼ਤ ਚੈੱਕਅਪ, ਬਲੱਡ ਸ਼ੂਗਰ ਟੈਸਟ, ਹੱਡੀਆਂ ਦਾ ਸਕੈਨ ਅਤੇ ਹੋਰ ਲੋੜੀਂਦੀਆਂ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।
ਸੋਸਾਇਟੀ ਦੇ ਪ੍ਰਧਾਨ ਡਾ. ਗੁਰਵਿੰਦਰ ਪਾਲ ਸਿੰਘ ਛਾਬੜਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਜਿਹੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਨੂੰ ਮਾਹਿਰ ਡਾਕਟਰਾਂ ਦੀ ਸਲਾਹ ਅਤੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਨਾ ਹੈ।
ਕੈਂਪ ਦੌਰਾਨ ਡਾ. ਸਾਹਿਲ ਮਹਿਰਾ ਅਤੇ ਡਾ. ਮੇਜਰ ਪ੍ਰਮੋਦ ਮਹਿੰਦਰ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਲੋੜੀਂਦੀ ਸਲਾਹ ਦਿੱਤੀ ਗਈ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਗੁਰਵਿੰਦਰ ਪਾਲ ਸਿੰਘ ਛਾਬੜਾ, ਸਕੱਤਰ ਚੰਦਰ ਸ਼ੇਖਰ, ਜਾਇੰਟ ਸਕੱਤਰ ਪਰਮਿੰਦਰ ਪਾਲ ਸਿੰਘ, ਪਰਵੀਨ ਰਾਮਦਾਸਿਆ, ਖ਼ਜ਼ਾਨਚੀ ਉਮ ਗੌਰੀ ਦੱਤ ਸ਼ਰਮਾ, ਰਵਿੰਦਰ ਪਾਲ ਸਿੰਘ ਗੋਰਵਰ, ਲੱਖਵਿੰਦਰ ਸਿੰਘ, ਸੁਰਿੰਦਰ, ਵੀਨਾ, ਸੁਰਿੰਦਰ ਪਾਲ ਸਿੰਘ, ਅਗਰਵਾਲ, ਜਸਲੀਨ ਸਿੰਘ, ਗੁਰਦਿੰਰ ਦੀਪ ਭਾਟੀਆ, ਸੁਖਵਿੰਦਰ ਕੌਰ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ।

More Stories
ਪੱਤਰਕਾਰੀ ਤੇ ਖੱਬੀ ਲਹਿਰ ਨੂੰ ਵੱਡਾ ਘਾਟਾ: ਸੰਪਾਦਕ ਕਾਮਰੇਡ ਚੰਦ ਫਤਹਿਪੁਰੀ ਦਾ ਦੇਹਾਂਤ
ਪੰਜਾਬ ’ਚ ₹2,000 ਤੋਂ ਵੱਧ ਦੀ UPI ਪੇਮੈਂਟ ’ਤੇ ਪੈਟਰੋਲ ਪੰਪਾਂ ਨੇ ਦਿੱਤੀ ਚੇਤਾਵਨੀ, ਕੈਸ਼ ’ਤੇ ਆ ਸਕਦੇ ਹਨ ਡੀਲਰ
20 ਸਤੰਬਰ ਨੂੰ ਡੇਰਾ ਉਦਾਸੀਨ ਆਸ਼ਰਮ ’ਚ ਹੋਵੇਗਾ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ