ਜਲੰਧਰ,19 ਸਤੰਬਰ(ਰਮੇਸ਼ ਗਾਬਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 20 ਸਤੰਬਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਡੇਰਾ ਉਦਾਸੀਨ ਆਸ਼ਰਮ, ਗੋਪਾਲ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਮਹਾਂਮੰਡਲੇਸ਼ਵਰ ਸਵਾਮੀ ਸ਼ਾਂਤਾਨੰਦ, ਬਾਬਾ ਰਾਮਦਾਸ ਅਤੇ ਬਾਬਾ ਚਰਨ ਦਾਸ ਨੇ ਦੱਸਿਆ ਕਿ ਗੁਰਮਤਿ ਸਮਾਗਮ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ, ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਦੇ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ। ਮਹਾਮੰਡਲੇਸ਼ਵਰ ਸਵਾਮੀ ਸ਼ਾਂਤਾਨੰਦ ਗੁਰਮਤਿ ਵਿਚਾਰਾਂ ਕਰਨਗੇ। ਇਸ ਸਮਾਗਮ ਲਈ ਤਿਆਰੀਆਂ ਚੱਲ ਰਹੀਆਂ ਹਨ। ਨਗਰ ਨਿਗਮ ਦੇ ਮੇਅਰ ਵਨੀਤ ਧੀਰ ਨੇ ਡੇਰਾ ਉਦਾਸੀਨ ਆਸ਼ਰਮ, ਗੋਪਾਲ ਨਗਰ ਦਾ ਦੌਰਾ ਕੀਤਾ ਅਤੇ ਸ਼ਰਧਾ ਪ੍ਰਗਟਾਉਣ ਦੇ ਨਾਲ-ਨਾਲ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਹਾਮੰਡਲੇਸ਼ਵਰ ਸਵਾਮੀ ਸ਼ਾਂਤਾਨੰਦ ਨੇ ਮੇਅਰ ਦਾ ਸਵਾਗਤ ਕੀਤਾ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਮੇਅਰ ਧੀਰ ਨੇ ਇਲਾਕੇ ਵਿੱਚ ਸਫਾਈ, ਸਟ੍ਰੀਟ ਲਾਈਟਿੰਗ ਅਤੇ ਆਵਾਜਾਈ ਦੇ ਪ੍ਰਬੰਧਾਂ ਬਾਰੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਤੇ ਜਲੰਧਰ ਸਿੱਖ ਯੂਥ ਕਾਫਿਲਾ ਦੇ ਮੈਂਬਰਾਂ ਦੇ ਨਾਲ-ਨਾਲ ਸੰਗਤ ਅਤੇ ਸੇਵਾਦਾਰ ਵੀ ਮੌਜੂਦ ਸਨ।

More Stories
ਪੰਜਾਬ ਦੇ ਪੱਤਰਕਾਰਾਂ ਨੂੰ ਇੱਕ ਮੰਚ ’ਤੇ ਜੋੜਨ ਲਈ PMA ਦੀ ਪਹਿਲ,ਵੈੱਬਸਾਈਟ ਜਲਦ ਹੋਵੇਗੀ ਲਾਂਚ
‘ਨਸ਼ਾ ਮੁਕਤ ਪੰਜਾਬ ਯਾਤਰਾ’ ਨਾਲ ਭਾਜਪਾ ਦੀ ਮੁਹਿੰਮ, ‘ਆਪ’ ਦੀ ਡੋਰ-ਟੂ-ਡੋਰ ਮੁਹਿੰਮ ਅਤੇ ਅਕਾਲੀ ਦਲ ਦੀਆਂ ਰੈਲੀਆਂ—ਤਿੰਨਾਂ ਧਿਰਾਂ ਦੀਆਂ ਸਰਗਰਮੀਆਂ ਤੇਜ਼।
ਗੁਰਦੁਆਰਾ ਦੀਵਾਨ ਅਸਥਾਨ ਵਿਖੇ ਕੀਰਤਨ ਸਮਾਗਮ ’ਚ ਬੇਅੰਤ ਸੰਗਤਾਂ ਹੋਈਆਂ ਨਤਮਸਤਕ