ਜਲੰਧਰ (ਰਮੇਸ਼ ਗਾਬਾ) ਸ੍ਰੀ ਗੁਰੂ ਰਾਮਦਾਸ ਸੇਵਕ ਜਥਾ ਛੋਟੀ ਬਾਰਾਂਦਰੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 19ਵਾਂ ਅਲੌਕਿਕ ਕੀਰਤਨ ਦਰਬਾਰ ਅੱਜ 8 ਅਕਤੂਬਰ ਸ਼ਾਮ 5 ਵਜੇ ਤੋਂ ਰਾਤ 11.30 ਵਜੇ ਤੱਕ ਪਿਮਸ ਮੈਡੀਕਲ ਕਾਲਜ ਦੀ ਖੁੱਲ੍ਹੀ ਗਰਾਊਂਡ ਚ ਕਰਵਾਇਆ ਜਾਵੇਗਾ। ਇਸ ਸਬੰਧੀ ਸਮਾਗਮ ਦੀ ਚੜ੍ਹਦੀ ਕਲਾ ਲਈ ਪਹਿਲਾਂ ਉਹਨਾਂ ਵੱਲੋਂ ਅਰਦਾਸ ਸਮਾਗਮ ਵੀ ਕਰਵਾਇਆ ਗਿਆ ਸੀ। ਜਾਣਕਾਰੀ ਦਿੰਦਿਆਂ ਸੰਸਥਾ ਦੇ ਸ੍ਰਪਰਸਤ ਮਨਜੀਤ ਸਿੰਘ ਜੌਲੀ ਨੇ ਦੱਸਿਆ ਕਿ ਬਲਜੀਤ ਸਿੰਘ ਵੱਲੋਂ ਕਥਾ ਵਿਚਾਰਾਂ, ਭਾਈ ਜਗਜੀਤ ਸਿੰਘ ਬਬੀਹਾ ਦਿੱਲੀ ਵਾਲੇ, ਭਾਈ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਯੂਕੇ ਵਾਲੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਤੇ ਭਾਈ ਰਵਿੰਦਰ ਸਿੰਘ ਦੇ ਜਥੇ ਕੀਰਤਨ ਦੀ ਹਾਜ਼ਰੀ ਭਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਧਰਮ ਸਿੰਘ ਅਰਦਾਸ ਦੀ ਸੇਵਾ ਨਿਭਾਉਣਗੇ। ਸਮਾਗਮ ਦੌਰਾਨ ਪੰਥਕ ਕਵੀ ਰਛਪਾਲ ਸਿੰਘ ਪਾਲ ਰਚਨਾਵਾਂ ਤੋਂ ਇਲਾਵਾ ਸਟੇਜ ਸਕੱਤਰ ਦੀ ਸੇਵਾ ਵੀ ਨਿਭਾਉਣਗੇ। ਇਸ ਮੌਕੇ ਰਿਪੂਦਮਨ ਸਿੰਘ ਜੋਲੀ, ਨਿਰਭੈ ਸਿੰਘ, ਜਗਮੋਹਨ ਸਿੰਘ ਜਨਰਲ ਸਕੱਤਰ, ਗੁਰਦੀਪ ਸਿੰਘ ਬਾਵਾ ਖ਼ਜਾਨਚੀ, ਸੁਖਵਿੰਦਰਪਾਲ ਸਿੰਘ ਭਾਈਜ਼ਾਦਾ ਡਾਇਮੰਡ, ਗੁਰਪ੍ਰੀਤ ਸਿੰਘ ਭਾਈਜ਼ਾਦਾ ਪ੍ਰਿੰਸ, ਹਰਪ੍ਰੀਤ ਸਿੰਘ ਚੌਧਰੀ, ਗੁਰਦੇਵ ਸਿੰਘ, ਇੰਦਰਪਾਲ ਸਿੰਘ ਅਰੋੜਾ, ਜਸਬੀਰ ਸਿੰਘ ਦਕੋਹਾ, ਗਗਨਦੀਪ ਸਿੰਘ, ਸੰਨੀ ਭਾਟੀਆ, ਪਰਮਜੀਤ ਸਿੰਘ ਪਿੰਟਾ, ਪਰਮਿੰਦਰ ਸਿੰਘ, ਮਹਿੰਦਰ ਸਿੰਘ ਤੇ ਅਮਰਬੀਰ ਸਿੰਘ ਹਾਜ਼ਰ ਸਨ

More Stories
ਅਟਾਰੀ ਬਜ਼ਾਰ ਤੇ ਕੈਂਚੀਆਂ ਵਾਲਾ ਬਜ਼ਾਰ ਸੀਵਰੇਜ ਜਾਮ, ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ
ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਗਿਆ ਮਾਤਾ ਮਰਿਯਮ ਦੀ ਪਵਿੱਤਰ ਰੋਜ਼ਰੀ ਦਾ ਤਿਉਹਾਰ ਪਿੰਡ ਲਿੱਧੜਾਂ ਵਿੱਚ ਕੱਢੀ ਗਈ ਪਵਿੱਤਰ ਰੋਜ਼ਰੀ ਦੀ ਸ਼ੋਭਾ ਯਾਤਰਾ
“BJP ਦੀ ਧੱਕੇਸ਼ਾਹੀ ਦਾ ਪੰਜਾਬੀ ਦੇਣਗੇ ਜਵਾਬ”, ਕੇਜਰੀਵਾਲ ਬੋਲੇ- ਭਗਵੰਤ ਮਾਨ ਨੂੰ 100 ਤੋਂ ਵੱਧ ਸੀਟਾਂ ਮਿਲਣਗੀਆਂ