ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਗਿਆ ਮਾਤਾ ਮਰਿਯਮ ਦੀ ਪਵਿੱਤਰ ਰੋਜ਼ਰੀ ਦਾ ਤਿਉਹਾਰ ਪਿੰਡ ਲਿੱਧੜਾਂ ਵਿੱਚ ਕੱਢੀ ਗਈ ਪਵਿੱਤਰ ਰੋਜ਼ਰੀ ਦੀ ਸ਼ੋਭਾ ਯਾਤਰਾ

ਜਲੰਧਰ,  (ਰਮੇਸ਼ ਗਾਬਾ): ਪਵਿੱਤਰ ਮਾਲਾ ਦੀ ਰਾਣੀ ਯਿਸੂ ਮਸੀਹ ਦੀ ਮਾਤਾ ਮਰਿਯਮ ਦੇ ਤਿਉਹਾਰ ਮੌਕੇ ਅੱਜ ਪਿੰਡ ਲਿੱਧੜਾਂ ਵਿੱਚ ਸ਼ਰਧਾ ਅਤੇ ਵਿਸ਼ਵਾਸ ਨਾਲ ਪਵਿੱਤਰ ਰੋਜ਼ਰੀ ਦੀ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਸੀਐਮਸੀ ਕਾਰਮਲ ਭਵਨ ਲਿੱਧੜਾਂ ਤੋਂ ਸੈਮੀਨਰੀ ਲਿੱਧੜਾਂ ਤੱਕ ਸ਼ੋਭਾ ਯਾਤਰਾ ਕੱਢੀ ਗਈ।

ਇਸ ਮੌਕੇ ਫਰੀਦਾਬਾਦ ਤੋਂ ਬਿਸ਼ਪ ਜੋਸ਼, ਫਾਦਰ ਸੋਸੀ, ਫਾਦਰ ਜੌਨ ਮਾਨਾਥਨ, ਫਾਦਰ ਥਾਮਸ, ਫਾਦਰ ਕੋਕਟ, ਫਾਦਰ ਐਗਨਸ ਸਮੇਤ ਸੀਐਮਸੀ ਕਾਰਮਲ ਭਵਨ ਲਿੱਧੜਾਂ ਅਤੇ ਸੈਕਰਡ ਹਾਰਟ ਕਾਨਵੈਂਟ ਲਿੱਧੜਾਂ ਦੀਆਂ ਸਾਰੀਆਂ ਸਿਸਟਰਜ਼ ਅਤੇ ਬ੍ਰਦਰਜ਼ ਮੌਜੂਦ ਸਨ।

ਇਸ ਮੌਕੇ ਫਾਦਰ ਕੋਕਟ ਨੇ ਕਿਹਾ ਕਿ ਪਵਿੱਤਰ ਰੋਜ਼ਰੀ ਸਿਰਫ਼ ਇੱਕ ਪ੍ਰਾਰਥਨਾ ਨਹੀਂ, ਸਗੋਂ ਯਿਸੂ ਮਸੀਹ ਦੇ ਜੀਵਨ ਦੇ ਰਹੱਸਾਂ ’ਤੇ ਮਨਨ ਕਰਨ ਅਤੇ ਉਨ੍ਹਾਂ ਦੇ ਪਿਆਰ ਵਿੱਚ ਵਧਣ ਦਾ ਇੱਕ ਸੁੰਦਰ ਮਾਰਗ ਹੈ।

ਉਨ੍ਹਾਂ ਦੱਸਿਆ ਕਿ ਮਾਤਾ ਮਰਿਯਮ ਦੀ ਪਵਿੱਤਰ ਰੋਜ਼ਰੀ ਦਾ ਤਿਉਹਾਰ ਹਰ ਸਾਲ 7 ਅਕਤੂਬਰ ਨੂੰ ‘ਰੋਜ਼ਰੀ ਦੀ ਰਾਣੀ ਦਾ ਤਿਉਹਾਰ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ੇਸ਼ ਤੌਰ ’ਤੇ ਰੋਜ਼ਰੀ ਦੀ ਮਾਲਾ ਦਾ ਜਾਪ ਅਤੇ ਪ੍ਰਾਰਥਨਾ ਕੀਤੀ ਜਾਂਦੀ ਹੈ।