ਹਵਾਈ ਯਾਤਰੀਆਂ ਲਈ ਅਹਿਮ ਖ਼ਬਰ! ਰੱਦ ਹੋਈਆਂ ਹਵਾਈ ਟਿਕਟਾਂ ’ਤੇ ਮਿਲ ਸਕਦੈ GST ਰਿਫੰਡ, ਟ੍ਰਿਬਿਊਨਲ ਦਾ ਵੱਡਾ ਫ਼ੈਸਲਾ

How does an aeroplane fly? - AFRIJETਨਵੀਂ ਦਿੱਲੀ (TLT NEWS) : ਜੀਐੱਸਟੀ ਅਪੀਲੀ ਟ੍ਰਿਬਿਊਨਲ (ਜੀਐੱਸਟੀਏਟੀ) ਨੇ ਕਿਹਾ ਹੈ ਕਿ ਰੱਦ ਕੀਤੀਆਂ ਹਵਾਈ ਟਿਕਟਾਂ ’ਤੇ ਜੀਐੱਸਟੀ ਰਿਫੰਡ ਦਾ ਦਾਅਵਾ ਕੀਤਾ ਜਾ ਸਕਦਾ ਹੈ, ਬਸ਼ਰਤੇ ਏਅਰਲਾਈਨ ਨੇ ਯਾਤਰੀਆਂ ਨੂੰ ਕਿਰਾਇਆ ਅਤੇ ਜੀਐੱਸਟੀ ਦੋਵੇਂ ਵਾਪਸ ਕਰ ਦਿੱਤੇ ਹੋਣ ਅਤੇ ਇਸ ਨੂੰ ਸਾਬਿਤ ਕਰਨ ਲਈ ਉਸ ਕੋਲ ਪੁਖ਼ਤਾ ਦਸਤਾਵੇਜ਼ ਹੋਣ। ਸਿੰਗਾਪੁਰ ਏਅਰਲਾਈਨਜ਼ ਲਿਮਟਿਡ ਬਨਾਮ ਕੋਚੀ ਸੀਜੀਐੱਸਟੀ ਅਤੇ ਕੇਂਦਰੀ ਆਬਕਾਰੀ ਕਮਿਸ਼ਨਰ ਦੇ ਮਾਮਲੇ ’ਚ ਫ਼ੈਸਲਾ ਸੁਣਾਉਂਦਿਆਂ ਜੀਐੱਸਟੀ ਅਪੀਲੀ ਟ੍ਰਿਬਿਊਨਲ ਦੀ ਕੋਚੀ, ਏਰਨਾਕੁਲਮ ਬੈਂਚ ਨੇ ਫ਼ੈਸਲਾ ਦਿੱਤਾ ਕਿ ਇਸ ਗੱਲ ਦੀ ਪੁਸ਼ਟੀ ਕਰਨ ਲਈ ਲੋੜੀਂਦੇ ਸਬੂਤ ਹਨ ਕਿ ਰੱਦ ਕੀਤੀਆਂ ਟਿਕਟਾਂ ਦਾ ਰਿਫੰਡ ਸਿੱਧਾ ਸਬੰਧਤ ਯਾਤਰੀਆਂ ਤੱਕ ਪਹੁੰਚਿਆ ਅਤੇ ਟੈਕਸ ਦਾ ਬੋਝ ਅੱਗੇ ਕਿਸੇ ਹੋਰ ’ਤੇ ਨਹੀਂ ਪਾਇਆ ਗਿਆ ਹੈ।

ਟ੍ਰਿਬਿਊਨਲ ਨੇ ਮਾਲੀਆ ਵਿਭਾਗ ਨੂੰ ਦੋ ਹਫ਼ਤਿਆਂ ਅੰਦਰ ਏਅਰਲਾਈਨ ਦੇ ਰਿਫੰਡ ਦਾਅਵੇ ਦਾ ਨਿਪਟਾਰਾ ਕਰਨ ਅਤੇ ਵਿਆਜ ਸਮੇਤ ਰਕਮ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਇਹ ਮਾਮਲਾ ਅਕਤੂਬਰ 2019 ਤੋਂ ਮਾਰਚ 2021 ਦੌਰਾਨ ਸਿੰਗਾਪੁਰ ਏਅਰਲਾਈਨਜ਼ ਵੱਲੋਂ ਕੀਤੇ ਗਏ ਕੁੱਲ 45,92,528 ਰੁਪਏ ਦੇ ਅੱਠ ਜੀਐੱਸਟੀ ਰਿਫੰਡ ਦਾਅਵਿਆਂ ਨਾਲ ਸਬੰਧਤ ਹੈ। ਉਸ ਸਮੇਂ ਕੋਰੋਨਾ ਕਾਰਨ ਏਅਰਲਾਈਨ ਨੂੰ ਉਡਾਣਾਂ ਰੱਦ ਕਰਨੀਆਂ ਪਈਆਂ ਸਨ ਅਤੇ ਉਸ ਨੇ ਯਾਤਰੀਆਂ ਨੂੰ ਕਿਰਾਇਆ ਤੇ ਜੀਐੱਸਟੀ ਵਾਪਸ ਕਰ ਦਿੱਤਾ ਸੀ। ਜੀਐੱਸਟੀ ਦੇ ਸੰਯੁਕਤ ਕਮਿਸ਼ਨਰ ਨੇ ਪਹਿਲਾਂ ਰਿਫੰਡ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਪੀਲਕਰਤਾ ਨੇ ਟ੍ਰਿਬਿਊਨਲ ਦਾ ਰੁਖ਼ ਕੀਤਾ ਸੀ। ਟ੍ਰਿਬਿਊਨਲ ਨੇ 16 ਅਕਤੂਬਰ ਦੇ ਆਪਣੇ ਹੁਕਮ ’ਚ ਸੰਯੁਕਤ ਕਮਿਸ਼ਨਰ (ਅਪੀਲ) ਦੇ ਹੁਕਮ ਨੂੰ ਖ਼ਾਰਜ ਕਰਦਿਆਂ ਕਿਹਾ, ‘ਸੁਪਰੀਮ ਕੋਰਟ ਦੇ ਹੁਕਮ ਤਹਿਤ ਕੋਰੋਨਾ ਮਹਾਮਾਰੀ ਕਾਰਨ ਉਡਾਣਾਂ ਰੱਦ ਹੋਣ ਦੇ ਮੱਦੇਨਜ਼ਰ ਯਾਤਰੀਆਂ ਤੋਂ ਵਸੂਲੇ ਗਏ ਅਤੇ ਜੀਐੱਸਟੀ ਵਿਭਾਗ ਕੋਲ ਜਮ੍ਹਾਂ ਕਰਵਾਏ ਗਏ ਜੀਐੱਸਟੀ ਦੇ ਰਿਫੰਡ ਲਈ ਅਪੀਲਕਰਤਾ ਏਅਰਲਾਈਨ ਹੱਕਦਾਰ ਹੈ, ਜਿਸ ਨੇ ਬਾਅਦ ’ਚ ਯਾਤਰੀਆਂ ਨੂੰ ਕਿਰਾਏ ਦੀ ਪੂਰੀ ਰਕਮ, ਜਿਸ ’ਚ ਜੀਐੱਸਟੀ ਵੀ ਸ਼ਾਮਲ ਹੈ, ਵਾਪਸ ਕਰ ਦਿੱਤੀ ਸੀ।