ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ

 

ਜਲੰਧਰ, 24 ਸਤੰਬਰ :(ਰਮੇਸ਼ ਗਾਬਾ) ਪੁਲਿਸ ਨੇ ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟ (HSRP) ਜਾਂ ਛੇੜਛਾੜ ਕੀਤੀ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ’ਤੇ ਪੈਟਰੋਲ-ਡੀਜ਼ਲ ਅਤੇ CNG ਦੇਣ ’ਤੇ ਰੋਕ ਲਗਾ ਦਿੱਤੀ ਹੈ। ਪੁਲਿਸ ਮੁਤਾਬਕ ਗਲਤ ਜਾਂ ਬਦਲੀ ਹੋਈ ਨੰਬਰ ਪਲੇਟ ਕਾਰਨ ਵਾਹਨਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ।ਪੈਟਰੋਲ ਪੰਪਾਂ ’ਤੇ CCTV ਅਤੇ ANPR ਕੈਮਰੇ ਚਾਲੂ ਰੱਖਣ ਅਤੇ ਵਾਹਨਾਂ ਦੀ ਨੰਬਰ ਪਲੇਟ ਸਪਸ਼ਟ ਤੌਰ ’ਤੇ ਰਿਕਾਰਡ ਕਰਨ ਦੇ ਹੁਕਮ ਦਿੱਤੇ ਗਏ ਹਨ। ਨਿਯਮਾਂ ਦੀ ਉਲੰਘਣਾ ਕਰਨ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਕੁਝ ਨਵੇਂ ਵਾਹਨਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਗਈ ਹੈ।