ਫਗਵਾੜਾ (TLT NEWS) ਫਗਵਾੜਾ ਦੇ ਐਨ.ਜੀ.ਓ. ‘ਏਕ ਕੋਸ਼ਿਸ਼’ ਵਲੋਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਵਰਤੋਂ ਵਿੱਚ ਲਿਆਉਣ ਯੋਗ ਪੁਰਾਣੇ ਗਰਮ ਬਸਤਰਾਂ ਦਾ ਇਕ ਟੈਂਪੂ ਗੂੰਜ ਸੰਸਥਾ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ‘ਏਕ ਕੋਸ਼ਿਸ਼’ ਸੰਸਥਾ ਦੀ ਸੰਚਾਲਿਕਾ ਸਾਉਦੀ ਸਿੰਘ ਅਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਗੂੰਜ ਸੰਸਥਾ ਇਹਨਾਂ ਇਕੱਤਰ ਕੀਤੇ ਬਸਤਰਾਂ ਨੂੰ ਦਿੱਲੀ ਦਫਤਰ ਭੇਜਦੀ ਹੈ ਜਿੱਥੇ ਜਰੂਰੀ ਮੁਰੰਮਤ ਤੋਂ ਬਾਅਦ ਧੋਣ ਉਪਰੰਤ ਪ੍ਰੈਸ ਕਰਕੇ ਇਹਨਾਂ ਕਪੜਿਆਂ ਨੂੰ ਨਵੇਕਲਾ ਰੂਪ ਦਿੱਤਾ ਜਾਂਦਾ ਹੈ ਅਤੇ ਫਿਰ ਦੇਸ਼ ਦੇ ਦੂਰ ਦੁਰਾਢੇ ਪਹਾੜੀ ਇਲਾਕਿਆਂ ‘ਚ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਸਾਲ ਵਿਚ ਦੋ ਵਾਰ ਮੌਸਮ ਅਨੁਸਾਰ ਗਰਮੀ ਜਾਂ ਸਰਦੀ ‘ਚ ਪਾਉਣ ਯੋਗ ਕਪੜੇ ਭੇਜੇ ਜਾਂਦੇ ਹਨ। ਉਹਨਾਂ ਨੇ ਇਸ ਵਾਰ ਬਸਤਰ ਇਕੱਤਰ ਕਰਨ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਟੈਂਪੂ ਦੀ ਸੇਵਾ ਹਮੇਸ਼ਾ ਦੀ ਤਰ੍ਹਾਂ ਰਮੇਸ਼ ਦੁੱਗਲ ਵਲੋਂ ਨਿਭਾਈ ਗਈ। ਇਸ ਮੌਕੇ ਮੋਹਨ ਲਾਲ ਤਨੇਜਾ, ਅਮਰਜੀਤ ਕੌਰ, ਜੀਤਾ ਡਰਾਈਵਰ ਆਦਿ ਹਾਜਰ ਸਨ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ