‘ਮੈਂ ਦਿੱਲੀ CM ਨੂੰ ਜਾਨੋਂ ਮਾਰ ਦਿਆਂਗਾ’, ਧਮਕੀ ਦੇਣ ਵਾਲਾ ਗ੍ਰਿਫ਼ਤਾਰ; ਪੁੱਛਗਿੱਛ ਦੌਰਾਨ ਹੋਏ ਹੈਰਾਨ ਕਰਨ ਵਾਲੇ ਖੁਲਾਸੇ

ਗਾਜ਼ੀਆਬਾਦ (TLT) ਕੋਤਵਾਲੀ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਧਮਕੀ ਦੇਣ ਵਾਲੇ ਦੋਸ਼ੀ ਸ਼ਲੋਕ ਤ੍ਰਿਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਸੀਪੀ ਸਿਟੀ ਧਵਲ ਜੈਸਵਾਲ ਦਾ ਕਹਿਣਾ ਹੈ ਕਿ 32 ਸਾਲਾ ਸ਼ਲੋਕ ਤ੍ਰਿਪਾਠੀ ਨੇ ਸ਼ਰਾਬ ਦੇ ਨਸ਼ੇ ਵਿੱਚ ਫ਼ੋਨ ਕੀਤਾ ਤੇ ਫਿਰ ਆਪਣਾ ਮੋਬਾਈਲ ਬੰਦ ਕਰ ਦਿੱਤਾ। ਦੋਸ਼ੀ ਨੂੰ ਫੜ ਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਦੋਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇੱਕ ਵਿਅਕਤੀ ਨੇ ਵੀਰਵਾਰ ਰਾਤ ਲਗਪਗ 12 ਵਜੇ ਡਾਇਲ-112 ‘ਤੇ ਪੁਲਿਸ ਨੂੰ ਫ਼ੋਨ ਕੀਤਾ ਤੇ ਇਹ ਜਾਣਕਾਰੀ ਦਿੱਤੀ। ਗਾਜ਼ੀਆਬਾਦ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ।