TLT NEWS/ਨਵੀਂ ਦਿੱਲੀ: ਮੈਕਸੀਕੋ ਦੇ ਮੋਸਟ ਵਾਂਟੇਡ ਡਰੱਗ ਤਸਕਰ ‘ਐਲ ਮੈਂਚੋ’ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਮਿਲਟਰੀ ਆਪ੍ਰੇਸ਼ਨ (ਫ਼ੌਜੀ ਕਾਰਵਾਈ) ਵਿੱਚ ਐਲ ਮੈਂਚੋ ਦੀ ਮੌਤ ਤੋਂ ਬਾਅਦ ਮੈਕਸੀਕੋ ਦੇ ਜ਼ਿਆਦਾਤਰ ਸੂਬਿਆਂ ਵਿੱਚ ਹਿੰਸਾ ਭੜਕ ਉੱਠੀ ਹੈ।ਮੈਕਸੀਕੋ ਵਿੱਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ ਨੇ ਵੀ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀ ਦੂਤਾਵਾਸ ਨੇ ਕਿਹਾ ਹੈ, “ਆਪਣੇ ਆਲੇ-ਦੁਆਲੇ ਦਾ ਖ਼ਾਸ ਧਿਆਨ ਰੱਖੋ।”
ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ
ਮੈਕਸੀਕੋ ਵਿੱਚ ਭਾਰਤੀ ਦੂਤਾਵਾਸ ਵੱਲੋਂ ਸੋਸ਼ਲ ਮੀਡੀਆ ਪੋਸਟ ਰਾਹੀਂ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੋਸਟ ਵਿੱਚ ਲਿਖਿਆ ਗਿਆ, ‘ਮੈਕਸੀਕੋ ਵਿੱਚ ਸੁਰੱਖਿਆ ਆਪ੍ਰੇਸ਼ਨ ਚੱਲ ਰਹੇ ਹਨ ਅਤੇ ਉਸ ਨਾਲ ਜੁੜੀਆਂ ਸੜਕਾਂ ਜਾਮ ਹਨ ਅਤੇ ਅਪਰਾਧਿਕ ਗਤੀਵਿਧੀਆਂ ਹੋ ਰਹੀਆਂ ਹਨ।’
ਪੋਸਟ ਵਿੱਚ ਅੱਗੇ ਦੱਸਿਆ ਗਿਆ, ‘ਜਲਿਸਕੋ ਸਟੇਟ (ਪਿਊਰਟੋ ਵਲਾਰਟਾ, ਚਪਾਲਾ ਅਤੇ ਗੁਆਡਲਹਾਰਾ ਦੇ ਇਲਾਕੇ), ਤਮਾਉਲਿਪਾਸ ਸਟੇਟ (ਰੇਨੋਸਾ ਅਤੇ ਹੋਰ ਨਗਰ ਪਾਲਿਕਾਵਾਂ ਦੇ ਇਲਾਕੇ), ਮਿਚੋਆਕਨ ਸਟੇਟ, ਗੁਏਰੇਰੋ ਸਟੇਟ ਅਤੇ ਨਿਊਵੋ ਲਿਓਨ ਸਟੇਟ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਅਗਲੀ ਸੂਚਨਾ ਤੱਕ ਉੱਥੇ ਹੀ ਰਹਿਣਾ ਚਾਹੀਦਾ ਹੈ।’

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ