ਜਲੰਧਰ,(ਰਮੇਸ਼ ਗਾਬਾ) ਮੰਦਿਰ ਸ੍ਰੀ ਸਿੱਧ ਬਾਬਾ ਕੇਸ਼ਵ ਨਾਥ ਜੀ ਜਠੇਰੇ ਦੀ ਮਹਿੰਦਰੂ ਬਾਹਰੀ ਬਿਰਾਦਰੀ ਸਭਾ ਵੱਲੋਂ ਆਉਣ ਵਾਲੇ ਸਾਲਾਨਾ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜਨਰਲ ਸਕੱਤਰ ਰਾਕੇਸ਼ ਬਾਹਰੀ ਦੇ ਨਿਵਾਸ ਸਥਾਨ ‘ਤੇ ਸੀਨੀਅਰ ਉਪ ਪ੍ਰਧਾਨ ਸਲੀਲ ਬਾਹਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਚੇਅਰਮੈਨ ਨਵਨੀਤ ਬਾਹਰੀ ਅਤੇ ਰਾਜੀਵ ਮਹਿੰਦਰੂ ਨੇ ਦੱਸਿਆ ਕਿ 28 ਜਨਵਰੀ ਨੂੰ ਕਰਵਾਏ ਜਾਣ ਵਾਲੇ ਇਸ ਵਿਸ਼ਾਲ ਮੇਲੇ ਵਿੱਚ ਨਾ ਸਿਰਫ਼ ਪੰਜਾਬ, ਸਗੋਂ ਵਿਦੇਸ਼ਾਂ ਤੋਂ ਵੀ ਬਾਬਾ ਜੀ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚਦੇ ਹਨ। ਮੇਲਾ ਚੇਅਰਮੈਨ ਪ੍ਰਵੀਨ ਮਹਿੰਦਰੂ ਅਤੇ ਉਪ ਚੇਅਰਮੈਨ ਰਾਹੁਲ ਬਾਹਰੀ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾ ਰਹੇ ਹਨ। ਇਸ ਮੌਕੇ ਮਨੋਜ ਮਹਿੰਦਰੂ, ਪੁਨੀਤ ਮਹਿੰਦਰੂ, ਹਰੀਸ਼ ਮਹਿੰਦਰੂ, ਰਾਹੁਲ ਮਹਿੰਦਰੂ, ਅਜੇ ਬਾਹਰੀ, ਹਰਵਿੰਦਰ ਬਾਹਰੀ, ਨੀਰੂ ਮਹਿੰਦਰੂ, ਦੀਪਿਕਾ ਬਾਹਰੀ, ਆਸ਼ੂ ਬਾਹਰੀ, ਅਨੀਤਾ ਮਹਿੰਦਰੂ ਅਤੇ ਬਿਰਾਦਰੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ