ਦੋਆਬਾ ਕਾਲਜ ਵਿੱਚ 101 ਧੀਆਂ ਦੀ ਲੋਹੜੀ ਮਨਾ ਕੇ ਸਮਾਜ ਵਿੱਚ ਕਾਇਮ ਕੀਤੀ ਮਿਸਾਲ — ਨਵਜੰਮੀਆਂ ਬੱਚੀਆਂ ਦੇ ਸੁਕੰਨਿਆ ਯੋਜਨਾ ਤਹਿਤ ਖਾਤੇ ਖੋਲ੍ਹੇ ਤੇ ਆਧਾਰ ਕਾਰਡ ਬਣਾਏ ਗਏ

ਜਲੰਧਰ:(ਰਮੇਸ਼ ਗਾਬਾ) ਹਮਸਫ਼ਰ ਯੂਥ ਕਲੱਬ, ਕੇਅਰ ਫਾਰ ਔਟਿਜ਼ਮ ਅਤੇ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਜਲੰਧਰ ਵੱਲੋਂ ਦੋਆਬਾ ਕਾਲਜ ਦੇ ਡਾ. ਪ੍ਰਦੀਪ ਦੀ ਦੇਖ-ਰੇਖ ਵਿੱਚ 101 ਧੀਆਂ ਦੀ ਲੋਹੜੀ ਬੜੀ ਧੂਮਧਾਮ ਨਾਲ ਮਨਾਈ ਗਈ, ਜਿਸ ਨੇ ਸਮਾਜ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਇਸ ਸਮਾਗਮ ਦੌਰਾਨ ਡਾਕਘਰ ਜਲੰਧਰ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਨਵਜੰਮੀਆਂ ਬੱਚੀਆਂ ਦੇ ਮੁਫ਼ਤ ਆਧਾਰ ਕਾਰਡ ਬਣਾਏ ਗਏ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਅਧੀਨ ਰਜਿਸਟ੍ਰੇਸ਼ਨ ਕੀਤੀ ਗਈ। ਕੇਅਰ ਫਾਰ ਔਟਿਜ਼ਮ ਅਤੇ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ ਦੇ ਉੱਚ ਅਧਿਕਾਰੀ ਰਘੁ ਬਹਿਲ, ਸ਼ੈਲਜਾ ਦਵੇਦੀ, ਮੀਰਾ ਉੱਪਲ ਅਤੇ ਰੇਖਾ ਕਸ਼ਯਪ ਨੇ ਬੱਚੀਆਂ ਨੂੰ ਕੰਬਲ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਵੰਡੇ।
ਸਮਾਗਮ ਵਿੱਚ ਸਕੂਲਾਂ ਅਤੇ ਕਾਲਜਾਂ ਦੀਆਂ 101 ਹੋਣਹਾਰ ਵਿਦਿਆਰਥਣਾਂ ਨੂੰ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਵੀ ਧਾਰਾ ਨੇ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਐਲ.ਆਈ.ਸੀ. (LIC) ਅਤੇ ਡਾਕਘਰ ਵੱਲੋਂ ਧੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕਮਲ ਮਲਟੀ ਸਪੈਸ਼ਲਿਸਟ ਹਸਪਤਾਲ ਵੱਲੋਂ ਬੱਚਿਆਂ ਅਤੇ ਮਾਵਾਂ ਦਾ ਮੁਫ਼ਤ ਸਿਹਤ ਚੈੱਕਅਪ ਵੀ ਕੀਤਾ ਗਿਆ।
ਨਿਊ ਇਮੇਜ ਇੰਟਰਨੈਸ਼ਨਲ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਪੂਜਾ ਸਿੰਘ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਦਲਵਿੰਦਰ ਦਿਆਲਪੁਰੀ ਅਤੇ ਤਾਈ ਜਗੀਰੋ ਨੇ ਧੀਆਂ ‘ਤੇ ਗੀਤ ਪੇਸ਼ ਕਰਕੇ ਰੰਗ ਬੰਨ੍ਹਿਆ। ਦੋਆਬਾ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਨੇ ਸਮਾਗਮ ਉਪਰੰਤ ਨਵਜੰਮੀਆਂ ਧੀਆਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਮਨਜੀਤ ਕੌਰ, ਰੋਹਿਤ ਭਾਟੀਆ, ਪੂਨਮ ਭਾਟੀਆ, ਮੈਡਮ ਰੇਖਾ, ਅਮਨਦੀਪ ਕੌਰ (ਸੀ.ਐਫ.), ਆਸ਼ਾ ਕੁਮਾਰੀ, ਪ੍ਰੋਫੈਸਰ ਅਰਸ਼ਦੀਪ, ਪ੍ਰੋਫੈਸਰ ਅਮਨਦੀਪ, ਪ੍ਰੋਫੈਸਰ ਨਵੋਦਿਤਾ, ਭੂਮੀ, ਕੁਲਵਿੰਦਰ ਕੌਰ, ਤਰਸੇਮ ਕਪੂਰ, ਡਾਕਟਰ ਅਨੁਭਵ, ਡਾਕਟਰ ਅਦਿਤੀ, ਨਰੇਸ਼ ਚੌਧਰੀ ਅਤੇ ਡਾਇਰੈਕਟਰ ਮਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।