ਅੰਮ੍ਰਿਤਸਰ/TLT NEWS: ਪੰਜਾਬ ਵਿੱਚ ਬੀਤੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਘੱਟੋ-ਘੱਟ ਤਾਪਮਾਨ ਸਿਫ਼ਰ ਦੇ ਕਰੀਬ ਦਰਜ ਕੀਤਾ ਗਿਆ। ਇੰਨਾ ਹੀ ਨਹੀਂ, ਸਾਰੇ ਸ਼ਹਿਰਾਂ ਦਾ ਤਾਪਮਾਨ ਵੀ 5 ਡਿਗਰੀ ਤੋਂ ਘੱਟ ਰਿਹਾ। ਧੁੱਪ ਨਾ ਨਿਕਲਣ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਬਹੁਤਾ ਅੰਤਰ ਦੇਖਣ ਨੂੰ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕ ਕੰਬਣ ਲਈ ਮਜਬੂਰ ਹਨ। ਮੌਸਮ ਵਿਗਿਆਨ ਕੇਂਦਰ ਅਨੁਸਾਰ ਅਜੇ ਰਾਹਤ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ।
ਅੰਮ੍ਰਿਤਸਰ: 1.1 ਡਿਗਰੀ
ਬਠਿੰਡਾ: 0.6 ਡਿਗਰੀ
ਲੁਧਿਆਣਾ: 4.2 ਡਿਗਰੀ
ਪਟਿਆਲਾ: 4.3 ਡਿਗਰੀ
ਫਰੀਦਕੋਟ: 1.8 ਡਿਗਰੀ
ਗੁਰਦਾਸਪੁਰ: 2 ਡਿਗਰੀ
ਐਸ.ਬੀ.ਐਸ ਨਗਰ: 2.4 ਡਿਗਰੀ
ਰੂਪਨਗਰ: 2.9 ਡਿਗਰੀ
ਧੁੰਦ ਦਾ ਕਹਿਰ ਜਾਰੀ
ਸੂਬੇ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਹੈ। ਇਹ ਅਲਰਟ ਆਉਣ ਵਾਲੇ ਇੱਕ ਹਫ਼ਤੇ ਤੱਕ ਰਹਿਣ ਦਾ ਅਨੁਮਾਨ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਕਈ ਸ਼ਹਿਰਾਂ ਵਿੱਚ ਠੰਢੀਆਂ ਹਵਾਵਾਂ ਚੱਲਣਗੀਆਂ ਅਤੇ ਜ਼ਿਆਦਾਤਰ ਇਲਾਕੇ ਸੰਘਣੀ ਧੁੰਦ ਦੀ ਲਪੇਟ ਵਿੱਚ ਰਹਿਣਗੇ। ਹਾਲਾਂਕਿ 17 ਜਨਵਰੀ ਦੇ ਕਰੀਬ ‘ਵੈਸਟਰਨ ਡਿਸਟਰਬੈਂਸ’ ਸਰਗਰਮ ਹੁੰਦਾ ਦਿਖ ਰਿਹਾ ਹੈ, ਪਰ ਪੰਜਾਬ ਵਿੱਚ ਇਸ ਦਾ ਖਾਸ ਅਸਰ ਨਹੀਂ ਹੋਵੇਗਾ, ਜਿਸ ਕਾਰਨ ਠੰਢ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੈ।
ਜਾਣੋ ਤੁਹਾਡੇ ਸ਼ਹਿਰ ਦਾ ਹਾਲ:
ਅੰਮ੍ਰਿਤਸਰ: ਧੁੰਦ ਅਤੇ ਕੋਲਡ ਵੇਵ ਦਾ ਅਲਰਟ। ਤਾਪਮਾਨ 1 ਤੋਂ 12 ਡਿਗਰੀ ਦੇ ਵਿਚਕਾਰ।
ਜਾਲੰਧਰ: ਧੁੰਦ ਦਾ ਅਲਰਟ, ਧੁੱਪ ਦੀ ਸੰਭਾਵਨਾ ਘੱਟ। ਤਾਪਮਾਨ 2 ਤੋਂ 12 ਡਿਗਰੀ ਦੇ ਵਿਚਕਾਰ।
ਲੁਧਿਆਣਾ/ਪਟਿਆਲਾ: ਧੁੰਦ ਦਾ ਕਹਿਰ ਜਾਰੀ ਰਹੇਗਾ। ਤਾਪਮਾਨ 4 ਤੋਂ 15 ਡਿਗਰੀ ਦੇ ਵਿਚਕਾਰ।
ਮੋਹਾਲੀ: ਧੁੱਪ ਨਿਕਲਣ ਦੇ ਆਸਾਰ ਘੱਟ। ਤਾਪਮਾਨ 4 ਤੋਂ 14 ਡਿਗਰੀ ਦੇ ਵਿਚਕਾਰ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ