ਚੰਡੀਗੜ੍ਹ/TLT NEWS: ਪੰਜਾਬ ਦੇ ਗੁਰਦਾਸਪੁਰ ਦਾ ਜੰਮਿਆਂ ਗੱਭਰੂ ਦਿਲਪ੍ਰੀਤ ਸਿੰਘ ਬਾਜਵਾ (24) ਕੈਨੇਡਾ ਦੀ ਕ੍ਰਿਕਟ ਟੀਮ ਦਾ ਕਪਤਾਨ ਬਣ ਗਿਆ ਹੈ। ਉਹ ਭਾਰਤ ਵਿਚ ਹੋ ਰਹੇ ਟੀ-20 ਵਰਲਡ ਕੱਪ ਵਿਚ ਕੈਨੇਡਾ ਦੀ ਟੀਮ ਦੀ ਕਪਤਾਨੀ ਕਰੇਗਾ।
ਗੁਰਦਾਸਪੁਰ ਵਿਚ ਜੰਮਿਆਂ ਅਤੇ ਬਟਾਲਾ, ਧਾਰੀਵਾਲ ਤੇ ਗੁਰਦਾਸਪੁਰ ਸ਼ਹਿਰ ਵਿਚ ਪੜ੍ਹਿਆ ਦਿਲਪ੍ਰੀਤ ਸ਼ੁਰੂ ਤੋਂ ਹੀ ਕ੍ਰਿਕਟ ਖੇਡਦਾ ਰਿਹਾ ਹੈ ਪਰ ਭਾਰਤ ਵਿਚ ਪੰਜਾਬ ਅਤੇ ਬੀ ਸੀ ਸੀ ਆਈ ਵੱਲੋਂ ਉਸਨੂੰ ਲਗਾਤਾਰ ਅਣਡਿੱਠ ਕੀਤਾ ਗਿਆ ਤਾਂ ਉਹ 2020 ਵਿਚ ਕੈਨੇਡਾ ਚਲਾ ਗਿਆ। ਉਸਨੂੰ ਕੋਚ ਰਾਕੇਸ਼ ਮਾਰਸ਼ਲ ਨੇ ਕ੍ਰਿਕਟ ਦੀ ਕੋਚਿੰਗ ਦਿੱਤੀ।
ਹੁਣ ਉਹ ਕੈਨੇਡਾ ਦੀ ਕ੍ਰਿਕਟ ਟੀਮ ਦੀ ਅਗਵਾਈ ਕਰਦਿਆਂ ਭਾਰਤ ਵਿਚ ਟੀ-20 ਵਰਲਡ ਕੱਪ ਖੇਡਣ ਆ ਰਿਹਾ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ