TLT NEWS/ਨਵੀਂ ਦਿੱਲੀ : ਰੇਲਵਨ ਐਪ ਰਾਹੀਂ ਅਣ-ਰਾਖਵੀਆਂ ਟਿਕਟਾਂ ਬੁਕਿੰਗ ’ਤੇ ਹੁਣ ਆਰ ਵਾਲੇਟ ਤੋਂ ਇਲਾਵਾ ਹੋਰ ਡਿਜੀਟਲ ਭੁਗਤਾਨਾਂ ’ਤੇ ਵੀ ਤਿੰਨ ਫ਼ੀਸਦੀ ਦੀ ਛੋਟ ਮਿਲੇਗੀ। ਇਹ ਛੋਟ 14 ਜੁਲਾਈ ਤੱਕ ਪਾਇਲਟ ਆਧਾਰ ’ਤੇ ਲਾਗੂ ਰਹੇਗੀ। ਨਤੀਜਿਆਂ ਦੀ ਸਮੀਖਿਆ ਤੋਂ ਬਾਅਦ ਅਗਲੇ ਫ਼ੈਸਲੇ ਲਏ ਜਾਣਗੇ। ਹੁਣ ਤੱਕ, ਤਿੰਨ ਫ਼ੀਸਦ ਬੋਨਸ ਕੈਸ਼ਬੈਕ ਸਿਰਫ ਆਰਵਾਲੇਟ ਦੀ ਵਰਤੋਂ ਕਰਨ ’ਤੇ ਹੀ ਉਪਲਬਧ ਸੀ। ਡਿਜੀਟਲ ਭੁਗਤਾਨ ਦਾ ਰੁਝਾਨ ਵਧਾਉਣ ਲਈ ਰੇਲਵੇ ਨੇ ਇਹ ਲਾਭ ਸਾਰੇ ਡਿਜੀਟਲ ਭੁਗਤਾਨ ’ਤੇ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ’ਚ ਯੂਪੀਆਈ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਜਾਂ ਹੋਰ ਡਿਜੀਟਲ ਭੁਗਤਾਨ ਤਰੀਕੇ ਸ਼ਾਮਲ ਹਨ। ਇਸ ਦਾ ਫ਼ਾਇਦਾ ਰੋਜ਼ਾਨਾ ਯਾਤਰੀਆਂ ਤੇ ਅਣ-ਰਾਖਵੇਂ ਵਰਗ ’ਚ ਯਾਤਰਾ ਕਰਨ ਵਾਲਿਆਂ ਨੂੰ ਹੋਵੇਗਾ। ਇਸ ਨਾਲ ਟਿਕਟ ਬੂਕਿੰਗ ਵਿੰਡੋਂ ’ਤੇ ਲੱਗੀਆਂ ਲੰਬੀਆਂ ਕਤਾਰਾਂ ਤੋਂ ਛੋਟ ਮਿਲੇਗੀ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ