ਨਵੀਂ ਦਿੱਲੀ (TLT) ਜੇਕਰ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦਾ ਸਫ਼ਰ ਕਰਦੇ ਹੋ ਤਾਂ ਅਗਲੇ ਮਹੀਨੇ ਤੋਂ ਯਾਤਰਾ ਲਈ ਵੱਧ ਕਿਰਾਇਆ ਦੇਣ ਲਈ ਤਿਆਰ ਰਹੋ। ਰੇਲਵੇ ਬੋਰਡ ਦੀ ਤਜਵੀਜ਼ ਨੂੰ ਜੇਕਰ ਰੇਲ ਮੰਤਰੀ ਦੀ ਮਨਜ਼ੂਰੀ ਮਿਲੀ ਤਾਂ ਇਕ ਜੁਲਾਈ ਤੋਂ ਰੇਲ ਗੱਡੀਆਂ ਦਾ ਕਿਰਾਇਆ ਵਧ ਜਾਵੇਗਾ। ਰੇਲਵੇ ਬੋਰਡ ਨੇ ਐਕਸਪ੍ਰੈੱਸ ਰੇਲ ਗੱਡੀਆਂ ਦੇ ਏਸੀ ਕਿਰਾਏ ’ਚ ਪ੍ਰਤੀ ਕਿਲੋਮੀਟਰ ਦੋ ਪੈਸੇ ਤੇ ਸਲੀਪਰ ’ਚ ਇਕ ਪੈਸਾ ਵਧਾਉਣ ਦੀ ਤਜਵੀਜ਼ ਭੇਜੀ ਹੈ। ਇਸ ’ਤੇ ਰੇਲਵੇ ਮੰਤਰਾਲੇ ਦੀ ਆਖ਼ਰੀ ਮੋਹਰ ਅਜੇ ਨਹੀਂ ਲੱਗੀ, ਪਰ ਰੇਲਵੇ ਨੇ ਕਿਰਾਇਆ ਵਧਾਉਣ ਦੀ ਸਾਰੀ ਤਿਆਰੀ ਪੂਰੀ ਕਰ ਲਈ ਹੈ।
ਮੰਤਰਾਲੇ ਦੀ ਦਲੀਲ ਹੈ ਕਿ ਸਾਲ 2020 ਤੋਂ ਬਾਅਦ ਤੋਂ ਰੇਲ ਭਾੜੇ ’ਚ ਕੋਈ ਵਾਧਾ ਨਹੀਂ ਹੋਇਆ। ਹਾਲਾਂਕਿ ਇਸ ਦਾ ਅਸਰ ਸਿਰਫ਼ ਲੰਬੀ ਦੂਰੀ ’ਚ ਏਸੀ ਕਲਾਸ ਦੀ ਯਾਤਰਾ ’ਤੇ ਹੀ ਪਵੇਗਾ। ਆਮ ਦੂਜੀ ਸ਼੍ਰੇਣੀ ਦੀ ਯਾਤਰਾ ’ਚ 500 ਕਿਲੋਮੀਟਰ ਤੋਂ ਘੱਟ ਦੂਰੀ ਦੇ ਕਿਰਾਏ ’ਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਤੋਂ ਵੱਧ ਦੂਰੀ ਦੀ ਯਾਤਰਾ ’ਤੇ ਪ੍ਰਤੀ ਕਿਲੋਮੀਟਰ ਅੱਧਾ ਪੈਸਾ ਕਿਰਾਇਆ ਵੱਧ ਲੱਗੇਗਾ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ