ਮਕਸੂਦਾਂ ਸਬਜ਼ੀ ਮੰਡੀ ’ਚ ਤਾਇਨਾਤ ਕੀਤੇ ਜਾਣਗੇ ਨਿੱਜੀ ਸੁਰੱਖਿਆ ਮੁਲਾਜ਼ਮ

ਜਲੰਧਰ (ਰਮੇਸ਼ ਗਾਬਾ) : ਮਕਸੂਦਾਂ ਸਬਜ਼ੀ ਮੰਡੀ ’ਚ ਚੋਰੀ, ਜਬਰਦਸਤੀ ਵਸੂਲੀ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਲੈ ਕੇ ਮੰਡੀ ਦੇ ਵਪਾਰੀਆਂ ਨੇ ਦੋ ਨਿੱਜੀ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦਾ ਖਰਚਾ ਮਕਸੂਦਾਂ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਤੇ ਫਰੂਟ ਮੰਡੀ ਆੜ੍ਹਤੀ ਐਸੋਸੀਏਸ਼ਨ ਮਿਲ ਕੇ ਭਰੇਗੀ। ਇਸ ਦੇ ਨਾਲ ਹੀ ਮੰਡੀ ’ਚ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਦੋ ਪੁਲਿਸ ਮੁਲਾਜ਼ਮ ਵੀ ਸਥਾਈ ਤੌਰ ’ਤੇ ਤਾਇਨਾਤ ਕਰ ਦਿੱਤੇ ਗਏ ਹਨ, ਜੋ ਮੰਡੀ ’ਚ ਨਿਰੰਤਰ ਗਸ਼ਤ ਕਰਨਗੇ। ਉਕਤ ਫ਼ੈਸਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਸ਼ੈਂਟੀ ਬੱਤਰਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਲਿਆ ਗਿਆ। ਇਸ ਮੀਟਿੰਗ ’ਚ ਆਮ ਆਦਮੀ ਪਾਰਟੀ ਦੇ ਹਲਕਾ ਨਾਰਥ ਦੇ ਇੰਚਾਰਜ ਦਿਨੇਸ਼ ਢੱਲ, ਸਾਬਕਾ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਏਡੀਸੀਪੀ ਆਕਰਸ਼ੀ ਜੈਨ, ਏਸੀਪੀ ਅਸ਼ੋਕ ਮੀਨਾ ਤੇ ਐੱਸਐੱਚਓ ਰਾਕੇਸ਼ ਕੁਮਾਰ ਸਮੇਤ ਕਈ ਵਿਅਕਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮਹਿੰਦਰਜੀਤ ਸਿੰਘ ਸ਼ੈਂਟੀ ਬੱਤਰਾ, ਚੇਅਰਮੈਨ ਮੋਨੂ ਪੁਰੀ, ਪਰਵੇਜ਼ ਕੁਮਾਰ, ਮਹੇਸ਼ ਮਖੀਜਾ, ਮਨਿਸ਼ ਕਤਿਆਲ ਤੇ ਗੁਰਮਿੰਦਰ ਸਿੰਘ ਕੁੱਕੂ ਨੇ ਕਿਹਾ ਕਿ ਮੰਡੀ ’ਚ ਚੋਰੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ’ਚ ਰਿਟੇਲ ਸਬਜ਼ੀ ਤੇ ਫਲ ਵੇਚਣ ਵਾਲਿਆਂ ਤੋਂ ਜਬਰਦਸਤੀ ਵਸੂਲੀ ਸਬੰਧੀ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਇਸ ਕਾਰਨ ਮੰਡੀ ’ਚ ਦੋ ਨਿੱਜੀ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸੋਨੂ ਪੁਰੀ, ਵੈਭਵ ਸਚਦੇਵਾ, ਮਦਨ ਗਿਰਧਰ, ਕ੍ਰਿਸ਼ਨ ਅਨੇਜਾ, ਗੁਲਸ਼ਨ ਮਕਾਨੀ, ਨਵੀਨ ਕੁਮਾਰ ਤੇ ਮਨਜੀਤ ਕੁਮਾਰ ਨੇ ਕਿਹਾ ਕਿ ਮੰਡੀ ’ਚ ਟ੍ਰੈਫ਼ਿਕ ਸਮੱਸਿਆ ਦਾ ਹੱਲ ਕਰਨ ਲਈ ਵੀ ਪੁਲਿਸ ਮੁਲਾਜ਼ਮ ਮਦਦਗਾਰ ਸਾਬਤ ਹੋਣਗੇ। ਫਲ ਮੰਡੀ ਦੇ ਸੀਨੀਅਰ ਆੜ੍ਹਤੀ ਵਿਜੈ ਦੁਆ, ਪ੍ਰਿੰਸ ਬੱਤਰਾ, ਸਨੀ ਓਬਰਾਏ, ਕਮਲ ਸਚਦੇਵਾ, ਵਿਕੀ ਗਾਂਧੀ ਤੇ ਸੁਖਦੇਵ ਸਿੰਘ ਨੇ ਕਿਹਾ ਕਿ ਮੰਡੀ ’ਚ ਦਿਨ-ਰਾਤ ਕਾਰੋਬਾਰ ਹੁੰਦਾ ਹੈ। ਇਸ ਲਈ ਵਪਾਰੀਆਂ ਤੇ ਗਾਹਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਦਿਨੇਸ਼ ਢੱਲ ਤੇ ਆਕਰਸ਼ੀ ਜੈਨ ਨੇ ਮੰਡੀ ’ਚ ਪੂਰੇ ਸੁਰੱਖਿਆ ਪ੍ਰਬੰਧ ਕਰਨ ਦਾ ਭਰੋਸਾ ਦਿਵਾਇਆ। ਇਸ ਦੌਰਾਨ ਵਿਕਾਸ ਗੁਲਾਟੀ, ਰਾਜੀਵ ਕੁਮਾਰ, ਯੋਗੇਸ਼ ਕੁਮਾਰ, ਰਾਜੂ ਸ਼ਰਮਾ, ਨਰੇਸ਼ ਕੁਮਾਰ, ਅਨੀਲ ਕੁਮਾਰ, ਅਮਿਤ ਕੁਮਾਰ, ਰਿੱਕੀ ਜੀਵੀਸੀ, ਪ੍ਰਿੰਸ, ਪਵਨ ਮਦਾਨ, ਪੱਪੂ ਬਲੂਜਾ, ਹਨੀਸ਼ ਕੱਕੜ, ਪ੍ਰਦੀਪ ਜੱਗਾ, ਸੁਖਵਿੰਦਰ ਸਿੰਘ ਭੋਲੂ, ਸਿਮਰਨ ਸਿੰਘ, ਕਪਿਸ਼, ਨੋਨਾ, ਡਿੰਪਲ, ਟੀਟੂ ਮਦਾਨ, ਰਾਜਿੰਦਰ ਛੋਟੂ, ਸੰਜੇ ਕੁਮਾਰ, ਰੋਹਿਤ ਸ਼ਰਮਾ, ਪੰਮਾ, ਰਾਜੂ ਪਪਨੇਜਾ, ਸਨੀ, ਮੋਂਟੀ, ਸ਼ੈਂਟੀ, ਲਾਭ ਸਿੰਘ, ਗਾਰਾ, ਵਿਜੈ ਜੀਵੀਸੀ, ਸੋਨੂ ਤੁਲੀ, ਮੋਨੂ ਤੁਲੀ ਸਮੇਤ ਕਈ ਵਪਾਰੀ ਹਾਜ਼ਰ ਸਨ।