ਹੁਸ਼ਿਆਰਪੁਰ:TLT NEWS/ ਵਿਦੇਸ਼ ਕਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਕਥਿਤ ਠੱਗੀ ਕਰਨ ਦੇ ਮਾਮਲੇ ਵਿੱਚ ਦਸੂਹਾ ਥਾਣੇ ਅਧੀਨ ਇੱਕ ਟਰੈਵਲ ਏਜੰਟ ਖਿਲਾਫ਼ ਪੁਲਿਸ ਵੱਲੋਂ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਤਿੰਦਰਜੀਤ ਕੋਰ ਪੁੱਤਰੀ ਬਲਦੇਵ ਸਿੰਘ, ਵਾਸੀ ਸ਼ਰੀਹਪੁਰ ਨੇ ਸੰਜੀਵ ਕੁਮਾਰ ਵਾਸੀ ਰੇਲ ਕੋਚ ਫੈਕਟਰੀ, ਜ਼ਿਲ੍ਹਾ ਕਪੂਰਥਲਾ ਦੇ ਬੱਚਿਆਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਗਭਗ 10,91,000 ਰੁਪਏ ਦੀ ਕਥਿਤ ਧੋਖਾਧੜੀ ਕੀਤੀ। ਪੁਲਿਸ ਅਨੁਸਾਰ, ਮਾਮਲੇ ਦੀ ਪੜਤਾਲ ਆਰਥਿਕ ਅਪਰਾਧ ਸ਼ਾਖਾ ਹੁਸ਼ਿਆਰਪੁਰ ਦੇ ਏਐੱਸਆਈ ਮਨੋਹਰ ਲਾਲ ਨੂੰ ਸੌਂਪੀ ਗਈ ਸੀ। ਪੜਤਾਲ ਦੌਰਾਨ ਇਕੱਠੇ ਕੀਤੇ ਗਏ ਬਿਆਨਾਂ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਦੋਸ਼ ਕਥਿਤ ਤੌਰ ’ਤੇ ਸਹੀ ਪਾਏ ਗਏ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ