ਕਪੂਰਥਲਾ, (TLT NEWS) ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੈਦੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21ਵਾਂ ਕਬੱਡੀ ਦਾ ਮਹਾਂ ਕੁੰਭ ਅਤੇ ਵਾਲੀਬਾਲ ਮੁਕਾਬਲੇ 18,19 ਅਤੇ 20 ਫਰਵਰੀ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 18 ਫਰਵਰੀ ਨੂੰ ਸੱਦੀਆਂ ਹੋਈਆਂ ਟੀਮਾਂ ਦੇ ਵਾਲੀਬਾਲ ਮੁਕਾਬਲੇ ਕਰਵਾਏ ਜਾਣਗੇ, 19 ਫਰਵਰੀ ਨੂੰ ਕਬੱਡੀ 35 ਕਿਲੋ ਭਾਰ ਵਰਗ ਅਤੇ ਕਬੱਡੀ 62 ਕਿਲੋ ਭਾਰ ਵਰਗ ਦੀਆਂ ਸੱਦੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਦਕਿ 20 ਫਰਵਰੀ ਨੂੰ ਕਬੱਡੀ ਓਪਨ ਪਿੰਡ ਪੱਧਰ ਤਿੰਨ ਖਿਡਾਰੀ ਬਾਹਰੋਂ ਸੱਦੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਵਾਲੀਬਾਲ ਅਤੇ ਕਬੱਡੀ ਭਾਰ ਵਰਗ ਅਤੇ ਕਬੱਡੀ ਓਪਨ ਦੀਆਂ ਜੇਤੂ ਟੀਮਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਕਬੱਡੀ ਕੱਪ ਦੇ ਪ੍ਰਬੰਧਕਾਂ ਕੁਲਦੀਪ ਸਿੰਘ ਵੜੈਚ ਯੂਐਸਏ, ਅਮਰੀਕ ਸਿੰਘ ਵੜੈਚ ਯੂਕੇ, ਸਤਕਰਨ ਖੋਸਾ ਆਦਿ ਨੇ ਇਹ ਜਾਣਕਾਰੀ ਦਿੱਤੀ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ