ਕੈਨੇਡਾ ਤਿੰਨ ਤਰੀਕਿਆਂ ਨਾਲ ਲੋਕਾਂ ਨੂੰ ਕਰਦਾ ਹੈ ਬਾਹਰ
ਇਮੀਗ੍ਰੇਸ਼ਨ ਨਿਯਮਾਂ ਤਹਿਤ, ਕੈਨੇਡਾ ਵਿੱਚ ਤਿੰਨ ਤਰੀਕਿਆਂ ਨਾਲ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ: ਡਿਪਾਰਚਰ ਆਰਡਰ, ਐਕਸਕਲੂਜ਼ਨ ਆਰਡਰ ਅਤੇ ਡਿਪੋਰਟੇਸ਼ਨ ਆਰਡਰ। ਸਾਲ 2025 ਵਿੱਚ, ਕੈਨੇਡਾ ਨੇ ਡਿਪਾਰਚਰ ਆਰਡਰ ਰਾਹੀਂ 3,982 ਲੋਕਾਂ ਨੂੰ, ਐਕਸਕਲੂਜ਼ਨ ਆਰਡਰ ਰਾਹੀਂ 5,821 ਲੋਕਾਂ ਨੂੰ ਅਤੇ ਡਿਪੋਰਟੇਸ਼ਨ ਆਰਡਰ ਰਾਹੀਂ 8,982 ਲੋਕਾਂ ਨੂੰ ਬਾਹਰ ਕੱਢਿਆ।
ਡਿਪਾਰਚਰ ਆਰਡਰ
ਡਿਪਾਰਚਰ ਆਰਡਰ ਜਿਸ ਵਿਅਕਤੀ ‘ਤੇ ਲਾਗੂ ਹੁੰਦਾ ਹੈ, ਉਸ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪੈਂਦਾ ਹੈ। ਜੇਕਰ ਉਹ ਇਸ ਸਮੇਂ ਦੌਰਾਨ ਦੇਸ਼ ਨਹੀਂ ਛੱਡਦਾ, ਤਾਂ ਇਹ ਹੁਕਮ ਆਪਣੇ ਆਪ ‘ਡਿਪੋਰਟੇਸ਼ਨ ਆਰਡਰ’ ਵਿੱਚ ਬਦਲ ਜਾਂਦਾ ਹੈ।
ਐਕਸਕਲੂਜ਼ਨ ਆਰਡਰ
ਐਕਸਕਲੂਜ਼ਨ ਆਰਡਰ ਜਿਸ ਵਿਅਕਤੀ ‘ਤੇ ਲਾਗੂ ਹੁੰਦਾ ਹੈ, ਉਸ ਨੂੰ ਇੱਕ ਸਾਲ ਤੱਕ ਕੈਨੇਡਾ ਵਾਪਸ ਆਉਣ ਦੀ ਇਜਾਜ਼ਤ ਨਹੀਂ ਹੁੰਦੀ। ਜੇਕਰ ਮਾਮਲਾ ਗਲਤ ਜਾਣਕਾਰੀ ਦੇਣ ਨਾਲ ਸਬੰਧਤ ਹੋਵੇ, ਤਾਂ ਵਾਪਸੀ ‘ਤੇ 5 ਸਾਲ ਤੱਕ ਦੀ ਪਾਬੰਦੀ ਲੱਗ ਸਕਦੀ ਹੈ।
ਡਿਪੋਰਟੇਸ਼ਨ ਆਰਡਰ
ਇਹ ਕੈਨੇਡਾ ਦਾ ਸਭ ਤੋਂ ਸਖ਼ਤ ਹੁਕਮ ਹੁੰਦਾ ਹੈ। ਜਿਸ ‘ਤੇ ਇਹ ਲਾਗੂ ਹੁੰਦਾ ਹੈ, ਉਸ ਦੇ ਕੈਨੇਡਾ ਵਾਪਸ ਆਉਣ ‘ਤੇ ਸਥਾਈ ਤੌਰ ‘ਤੇ ਪਾਬੰਦੀ ਲੱਗ ਜਾਂਦੀ ਹੈ। ਦੁਬਾਰਾ ਆਉਣ ਲਈ ਵਿਸ਼ੇਸ਼ ਲਿਖਤੀ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ।

More Stories
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ
ਮੈਕਸੀਕੋ ‘ਚ ਖ਼ੌਫ਼ਨਾਕ ਡਰੱਗ ਤਸਕਰ ‘ਐਲ ਮੈਂਚੋ’ ਦੀ ਮੌਤ ਮਗਰੋਂ ਭੜਕੀ ਹਿੰਸਾ, ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ