ਨਿਊਯਾਰਕ (TLT NEWS) : ਅਮਰੀਕਾ ਦੇ ਕੈਲੀਫੋਰਨੀਆ ’ਚ ਸਾਨ ਜੋਕੀਨ ਕਾਊਂਟੀ ਦੇ ਟਰੇਸੀ ਇਲਾਕੇ ’ਚੋਂ ਇਕ 57 ਸਾਲ ਸਿੱਖ ਨੂੰ ਕਥਿਤ ਰੂਪ ਨਾਲ ਅਗਵਾ ਕਰ ਲਿਆ ਗਿਆ ਹੈ। ਪੁਲਿਸ ਨੇ ਉਸਦੀ ਪਛਾਣ ਅਵਤਾਰ ਸਿੰਘ ਵਜੋਂ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਅਗਵਾ ਸਮੇਂ ਉਸਨੇ ਹਲਕੇ ਰੰਗ ਦੇ ਰਵਾਇਤੀ ਸਿੱਖ ਕੱਪੜੇ ਪਾਏ ਹੋਏ ਸਨ। ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁੱਟੇਜ ਮੁਤਾਬਕ, ਤਿੰਨ ਅਣਪਛਾਤੇ ਵਿਅਕਤੀ ਚਿੱਟੇ ਰੰਗ ਦੀ ਐੱਸਯੂਵੀ ’ਚ ਆਏ ਤੇ ਦੁਪਹਿਰ 2.30 (ਸਥਾਨਕ ਸਮੇਂ) ’ਤੇ ਉਸਨੂੰ ਅਗਵਾ ਕਰ ਲਿਆ। ਲੱਗਦਾ ਹੈ ਕਿ ਉਸਨੂੰ ਜ਼ਬਰਦਸਤੀ ਕਾਰ ’ਚ ਪਾਇਆ ਗਿਆ। ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ, ਇਸ ਘਟਨਾ ਪਿੱਛੇ ਕੋਈ ਨਸਲੀ ਅਪਰਾਧ ਨਹੀਂ ਲੱਗਦਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਸੂਚਿਤ ਕੀਤਾ ਜਾਏ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ