Neeraj Chopra ਨੇ ਪਹਿਲੀ ਵਾਰ ਜਿੱਤਿਆ ਗੋਲਡਨ ਸਪਾਈਕ ਮੀਟ ਖਿਤਾਬ, 85.29 ਮੀਟਰ ਦਾ ਸੁੱਟਿਆ ਜੇਤੂ ਥਰੋਅ

ਨਵੀਂ ਦਿੱਲੀ (TLT) ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ  ਗੋਲਡਨ ਸਪਾਈਕ ਮੀਟ ਵਿੱਚ ਪਹਿਲੀ ਵਾਰ ਖੇਡਦੇ ਹੋਏ ਖਿਤਾਬ ਜਿੱਤਿਆ। ਨੀਰਜ ਨੇ ਮੁਕਾਬਲੇ ਵਿੱਚ ਨੌਂ ਖਿਡਾਰੀਆਂ ਵਿੱਚੋਂ 85.29 ਮੀਟਰ ਦੀ ਸਭ ਤੋਂ ਵੱਧ ਜੇਤੂ ਥ੍ਰੋਅ ਕੀਤੀ। ਪੈਰਿਸ ਡਾਇਮੰਡ ਲੀਗ ਜਿੱਤਣ ਤੋਂ ਚਾਰ ਦਿਨ ਬਾਅਦ ਇਹ ਨੀਰਜ ਦੀ ਅੰਤਰਰਾਸ਼ਟਰੀ ਪੱਧਰ ‘ਤੇ ਦੂਜੀ ਜਿੱਤ ਸੀ।