*ਸੰਤ ਸੀਚੇਵਾਲ ਦੇ ਯਤਨਾਂ ਨਾਲ ਪਰਿਵਾਰ ਵਿੱਚ ਪਰਤਿਆ ਨੌਜਵਾਨ*
*ਪਖਾਨੇ ਜਾਣ ਦਾ ਕਹਿਣ ਤੇ ਲਾਇਆ ਜਾਂਦਾ ਸੀ ਕਰੰਟ*
*ਦੁਪਿਹਰ ਅਤੇ ਰਾਤ ਦੇ ਖਾਣੇ ਵਿੱਚ ਪਰੋਸਿਆ ਜਾਂਦਾ ਸੀ ਗਾਂ ਦਾ ਮਾਸ*
*ਨੌਜਵਾਨ ਵਾਪਸੀ ਦੀ ਛੱਡ ਚੁੱਕਾ ਸੀ ਆਸ*

ਜਲੰਧਰ, (ਰਮੇਸ਼ ਗਾਬਾ) :ਹਰਿਆਣੇ ਦਾ ਰਹਿਣ ਵਾਲੇ 25 ਸਾਲਾਂ ਦੀਪਕ ਰਸ਼ੀਆ ਦੀ ਜੇਲ੍ਹ ਵਿੱਚ ਨਰਕ ਭਰੇ ਸਾਢੇ ਤਿੰਨ ਮਹੀਨੇ ਬਤੀਤ ਕਰਨ ਤੋਂ ਬਾਅਦ ਪਰਿਵਾਰ ਵਿੱਚ ਪਰਤ ਆਇਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਸ ਪਰਤਿਆ ਨੌਜਵਾਨ ਦੀਪਕ ਸੁਲਤਾਨਪੁਰ ਲੋਧੀ ਵਿੱਚ ਧੰਨਵਾਦ ਕਰਨ ਲਈ ਉਚੇਚੇ ਤੌਰ ਆਇਆ ਸੀ। ਉਸ ਵੱਲੋਂ ਜੇਲ੍ਹ ਵਿੱਚ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜ਼ਿਕਰ ਕਰਨ ਤੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਮਾਸਕੋ ਦੇ ਇੱਕ ਥਾਣੇ ਵਿੱਚ ਤਿੰਨ ਦਿਨ ਭੁੱਖਾ ਰੱਖਿਆ ਗਿਆ ਅਤੇ ਸਿਰਫ ਪੀਣ ਲਈ ਪਾਣੀ ਹੀ ਮਿਿਲਆ। ਦੀਪਕ ਨੇ ਦੱਸਿਆ ਕੇ ਉਹ ਜਦੋਂ ਪਖਾਨੇ ਜਾਣ ਲਈ ਪੁਲਿਸ ਵਾਲਿਆਂ ਦੇ ਵਾਸਤੇ ਪਾਉਂਦਾ ਸੀ ਤਾਂ ਉਸਨੂੰ ਜ਼ੋਰਦਾਰ ਕਰੰਟ ਦਾ ਝਟਕਾ ਲਾਇਆ ਜਾਂਦਾ ਸੀ। ਹਫਤੇ ਵਿੱਚ 2 ਵਾਰ ਉਸਦੇ ਕਰੰਟ ਲਾਇਆ ਜਾਂਦਾ ਸੀ।
ਦੀਪਕ ਨੇ ਦੱਸਿਆ ਕਿ ਉਹ 22 ਅਪ੍ਰੈਲ 2025 ਨੂੰ ਘਰ ਤੋਂ ਮਾਸਕੋ ਲਈ ਤੁਰਿਆ ਸੀ। ਟਰੈਵਲ ਏਜੰਟ ਨੇ ਮਾਸਕੋ ਪਹੁੰਚਾਉਣ ਲਈ ਉਸ ਨਾਲ 4 ਲੱਖ ਰੁਪਏ ਤੈਅ ਕੀਤੇ ਸਨ ਤੇ ਉੱਥੇ 90 ਹਜ਼ਾਰ ਰੁਪੈ ਪ੍ਰਤੀ ਮਹੀਨਾ ਕੰਪਨੀ ਵਿੱਚ ਕੰਮ ਦਿਵਾੳੇੁਣ ਦਾ ਵਾਅਦਾ ਕੀਤਾ ਗਿਆ ਸੀ। ਦੀਪਕ ਨੇ ਦੱਸਿਆ ਕਿ ਜਿਸ ਕੰਪਨੀ ਵਿੱਚ ਉਸਨੇ ਇੱਕ ਮਹੀਨਾ ਕੰਮ ਕਰਨ ਤੋਂ ਬਾਅਦ ਪੈਸੇ ਮੰਗੇ ਤਾਂ ਉਸਨੂੰ ਪੈਸਿਆਂ ਦੀ ਥਾਂ ਕੰਮ ਤੋਂ ਜੁਆਬ ਮਿਲ ਗਿਆ। ਟਰੈਵਲ ਏਜੰਟ ਨੇ 500 ਕਿਲੋਮੀਟਰ ਦੂਰ ਇੱਕ ਹੋਰ ਕੰਪਨੀ ਵਿੱਚ ਕੰਮ ਤੇ ਲਗਵਾ ਦਿੱਤਾ ਉਥੇ ਵੀ ਇੱਕ ਮਹੀਨੇ ਬਾਅਦ 90 ਹਜ਼ਾਰ ਰੁਪੈ ਦੇਣ ਦੀ ਥਾਂ ਉੇਸਦੇ ਹੱਥ ਤੇ ਸਿਰਫ 5 ਹਜ਼ਾਰ ਰੁਪਈਆ ਹੀ ਰੱਖਿਆ। ਦੀਪਕ ਨੇ ਦੱਸਿਆ ਜਦੋਂ ਉਹ ਰੋਟੀ ਪਾਣੀ ਤੋਂ ਵੀ ਔਖਾ ਹੋ ਗਿਆ ਤੇ ਜਿੱਥੇ ਉਹ ਕਿਰਾਏ ਤੇ ਰਹਿੰਦਾ ਸੀ। ਉਸਨੂੰੰ ਵੀ ਪੈਸੇ ਨਹੀ ਸੀ ਦੇ ਹੋ ਰਹੇ। ਇਸੇ ਦੌਰਾਨ ਉਹ ਇਹਨਾਂ ਬੀਮਾਰ ਹੋ ਗਿਆ ਕਿ ਉਹ ਕਮਰੇ ਦਾ ਕਿਰਾਇਆ ਤੱਕ ਵੀ ਨਹੀ ਦੇ ਪਾਇਆ। ਮਕਾਨ ਮਾਲਕ ਨੇ ਉਸਦਾ ਪਾਸਪੋਰਟ ਖੋਹ ਲ਼ਿਆ ਤੇ ਉਸਨੂੰ ਪੁਲਿਸ ਕੋਲ ਫੜਵਾ ਦਿੱਤਾ।
ਤਿੰਨ ਦਿਨ ਥਾਣੇ ਰੱਖਣ ਤੋਂ ਬਾਅਦ ਉਸਨੂੰ ਇਮੀਗ੍ਰੇਸ਼ਨ ਜੇਲ਼੍ਹ ਵਿੱਚ ਭੇਜ ਦਿੱਤਾ ਗਿਆ। ਇਸ ਜੇਲ੍ਹ ਵਿੱਚ ਵੱਖ ਵੱਖ ਮੁਲਕਾਂ ਤੋਂ ਆਏ ਨੌਜਵਾਨ ਬੰਦ ਸਨ। ਦੀਪਕ ਨੇ ਦਾਅਵਾ ਕੀਤਾ ਇਹਨਾਂ ਨੌਜਵਾਨਾਂ ਵਿੱਚ 150 ਦੇ ਕਰੀਬ ਭਾਰਤੀ ਨੌਜਵਾਨ ਸਨ ਜਿਹਨਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਸਨ। ਦੀਪਕ ਨੇ ਦਾਅਵਾ ਕੀਤਾ ਕੇ ਜਿਸ ਜੇਲ੍ਹ ਵਿੱਚ ਉਹ ਰਹਿ ਰਿਹਾ ਸੀ ਉਸਦੇ ਨਾਲ ਵਾਲੇ ਸੈੱਲ ਵਿੱਚ ਕਿਊਬਾ ਦੇ ਇੱਕ ਨੌਜਵਾਨ ਨੇ ਇਸ ਕਰਕੇ ਫਾਹਾ ਲੈ ਲਿਆ ਸੀ ਕਿਉਂਕਿ ਉਹ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਸੀ। ਇਸ ਘਟਨਾ ਨੇ ਉੱਥੇ ਰਹਿ ਰਹੇ ਹੋਰ ਨੌਜਵਾਨਾਂ ਦੇ ਮਨਾਂ ਤੇ ਡੂੰਘਾ ਅਸਰ ਕੀਤਾ ਸੀ। ਇੱਕ ਵਾਰ ਤਾਂ ਉਸਨੂੰ ਵੀ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਜੇਕਰ ਉਹ ਇੱਕ ਮਹੀਨਾ ਹੋਰ ਇੱਥੇ ਹੋਰ ਰਹਿ ਗਿਆ ਤਾਂ ਉਹ ਸ਼ਾਇਦ ਹੀ ਜਿਊਂਦਾ ਵਾਪਸ ਨਹੀ ਜਾਵੇਗਾ।
ਦੀਪਕ ਨੇ ਦੱਸਿਆ ਜੇਲ੍ਹ ਵਿੱਚ ਮਿਲਦੇ ਖਾਣੇ ਤੋਂ ਭਾਰਤੀ ਨੌਜਵਾਨ ਜ਼ਿਅਦਾ ਪਰੇਸ਼ਾਨ ਹੁੰਦੇ ਹਨ, ਇਸੇ ਕਾਰਣ ਉਹਨਾਂ ਦੀ ਸਿਹਤ ਵਿਗੜ ਜਾਂਦੀ ਕਿਉਂਕਿ ਦੁਪਿਹਰ ਅਤੇ ਰਾਤ ਦੇ ਖਾਣੇ ਵਿੱਚ ਗਾਂ ਦਾ ਉਬਲਿਆ ਹੋਇਆ ਮਾਸ ਹੁੰਦਾ ਸੀ। ਕੋਈ ਵੀ ਭਾਰਤੀ ਨੌਜਵਾਨ ਇਹ ਨਹੀ ਸੀ ਖਾਂਦਾ, ਸਿਰਫ ਤਿੰਨ ਬਰੈੱਡ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਉੱਥੇ ਮਿਲਦੇ ਤਸੀਹਿਆਂ ਤੋਂ ਨੌਜਵਾਨ ਇਹਨੇ ਤੰਗ ਕਰ ਦਿੱਤੇ ਜਾਂਦੇ ਸਨ, ਉਹਨਾਂ ਦੀ ਤਰਜ਼ੀਹ ਆਰਮੀ ਵਿੱਚ ਭਰਤੀ ਹੋਣ ਦੀ ਹੋ ਜਾਂਦੀ ਸੀ। ਦੀਪਕ ਨੇ ਦੱਸਿਆ ਕਿ ਉੱਥੇ ਮਿਲਣ ਵਾਲੇ ਖਾਣੇ ਨੇ ਉਸਦੇ ਸਰੀਰ ਨੂੰ ਇੰਨ੍ਹਾ ਕੇ ਖਰਾਬ ਕਰ ਦਿੱਤਾ ਸੀ ਕਿ ਉਹ ਵਾਪਸ ਆਉਣ ਤੋਂ ਬਾਅਦ 10-15 ਦਿਨ ਤਾਂ ਹਸਪਤਾਲ ਵਿੱਚ ਹੀ ਰਿਹਾ ਹੈ।
ਇਹੋ ਜਿਹੇ ਨਰਕ ਵਰਗੇ ਹਾਲਾਤਾਂ ਵਿੱਚੋਂ ਦੀਪਕ ਦੀ ਰਿਹਾਈ ਉਸ ਵੇਲੇ ਸੰਭਵ ਹੋਈ ਜਦੋਂ ਉਸਦੇ ਪਰਿਵਾਰ ਨੇ 2 ਫਰਵਰੀ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ। ਸੰਤ ਸੀਚੇਵਾਲ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਵੱਖ-ਵੱਖ ਪੱਧਰਾਂ ‘ਤੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। ਇਸ ਦੇ ਨਤੀਜੇ ਵਜੋਂ ਦੀਪਕ 17 ਫਰਵਰੀ ਨੂੰ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਿਆ। ਰਾਜ ਸਭਾ ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਠੱਗ ਏਜੰਟਾਂ ਪਿੱਛੇ ਲੱਗ ਕੇ ਵਿਦੇਸ਼ ਵਿੱਚ ਨਾ ਜਾਣ, ਕਿਉਂਕਿ ਉੱਥੇ ਦੇ ਹਲਾਤ ਬਹੁਤ ਹੀ ਖਤਰਨਾਕ ਹਨ।
ਇਸ ਮੌਕੇ ‘ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ “ਵਿਦੇਸ਼ ਜਾਣ ਦੇ ਚੱਕਰ ਵਿੱਚ ਨੌਜਵਾਨ ਠੱਗ ਏਜੰਟਾਂ ਦੇ ਜਾਲ ਵਿੱਚ ਫਸ ਰਹੇ ਹਨ। ਕਈ ਦੇਸ਼ਾਂ ਵਿੱਚ ਹਾਲਾਤ ਬਹੁਤ ਖਤਰਨਾਕ ਹਨ ਅਤੇ ਸਾਡੇ ਨੌਜਵਾਨ ਉੱਥੇ ਜਾ ਕੇ ਤਸੀਹੇ ਸਹਿਣ ਲਈ ਮਜਬੂਰ ਹੋ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਗੈਰਕਾਨੂੰਨੀ ਜਾਂ ਸ਼ੱਕੀ ਰਾਹੀਂ ਵਿਦੇਸ਼ ਜਾਣ ਤੋਂ ਬਚਣ। ਸੰਤ ਸੀਚੇਵਾਲ ਨੇ ਕਿਹਾ ਕਿ ਇਹ ਘਟਨਾ ਸਿਰਫ ਇੱਕ ਨੌਜਵਾਨ ਦੀ ਕਹਾਣੀ ਨਹੀਂ, ਬਲਕਿ ਉਹਨਾਂ ਹਜ਼ਾਰਾਂ ਪੰਜਾਬੀ ਨੌਜਵਾਨਾਂ ਲਈ ਸਬਕ ਹੈ ਜੋ ਠੱਗ ਏਜੰਟਾਂ ਦੇ ਝਾਂਸਿਆਂ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੇ ਹਨ।

More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ