ਪੰਜਾਬ ਮੀਡੀਆ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ਰਾਜੇਸ਼ ਥਾਪਾ ਬਣੇ ਪੰਜਾਬ ਪ੍ਰਧਾਨ, ਰਮੇਸ਼ ਗਾਬਾ ਨੂੰ ਸੌਂਪੀ ਗਈ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ

ਜਲੰਧਰ,  (ਰਮੇਸ਼ ਗਾਬਾ): ਅੱਜ ਜਲੰਧਰ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਪੰਜਾਬ ਮੀਡੀਆ ਐਸੋਸੀਏਸ਼ਨ (PMA) ਦੇ ਦਫ਼ਤਰ ਵਿਖੇ ਚੇਅਰਮੈਨ ਰਾਜੀਵ ਧਾਮੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਵਿਸਥਾਰ ਅਤੇ ਪੱਤਰਕਾਰਾਂ ਦੀ ਮਜ਼ਬੂਤੀ ਨੂੰ ਲੈ ਕੇ ਕਈ ਅਹਿਮ ਰਣਨੀਤੀਆਂ ਤਿਆਰ ਕੀਤੀਆਂ ਗਈਆਂ।
ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਸੰਸਥਾ ਨੂੰ ਸੂਬਾ ਪੱਧਰ ‘ਤੇ ਮਜ਼ਬੂਤ ਕਰਨ ਲਈ ਜਲਦੀ ਹੀ ਪੂਰੇ ਪੰਜਾਬ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬ ਮੀਡੀਆ ਐਸੋਸੀਏਸ਼ਨ ਦੀ ਨਵੀਂ ਸੂਬਾ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿੱਚ ਤਜਰਬੇਕਾਰ ਪੱਤਰਕਾਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।
ਨਵੀਂ ਕਾਰਜਕਾਰਨੀ ਦਾ ਵੇਰਵਾ:
ਪੰਜਾਬ ਪ੍ਰਧਾਨ: ਰਾਜੇਸ਼ ਥਾਪਾ
ਵਾਈਸ ਪ੍ਰਧਾਨ (ਪੰਜਾਬ): ਰਮੇਸ਼ ਗਾਬਾ
ਵਾਈਸ ਪ੍ਰੈਜ਼ੀਡੈਂਟ (ਪੰਜਾਬ): ਬਲਰਾਜ ਸਿੰਘ ਅਤੇ ਹਰਜਿੰਦਰ ਸਿੰਘ
ਲੀਗਲ ਐਡਵਾਈਜ਼ਰ (ਪੰਜਾਬ): ਐਡਵੋਕੇਟ ਰਵੀ ਵਿਨਾਇਕ
ਜਨਰਲ ਸੈਕਟਰੀ (ਪੰਜਾਬ): ਦੀਪਕ ਸੈਣੀ
ਕੈਸ਼ੀਅਰ: ਗੌਰਵ ਗੋਇਲ
ਸੈਕਟਰੀ: ਦੇਵ ਅਰੋੜਾ
ਜੁਆਇੰਟ ਸੈਕਟਰੀ: ਸਤੀਸ਼ ਕਸ਼ਯਪ ਅਤੇ ਰਵੀ ਕੁਮਾਰ
ਨਵ-ਨਿਯੁਕਤ ਪੰਜਾਬ ਪ੍ਰਧਾਨ ਰਾਜੇਸ਼ ਥਾਪਾ ਨੇ ਚੇਅਰਮੈਨ ਰਾਜੀਵ ਧਾਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਹਮੇਸ਼ਾ ਪੱਤਰਕਾਰਾਂ ਦੇ ਹਿੱਤਾਂ ਲਈ ਡਟ ਕੇ ਖੜ੍ਹੀ ਰਹੇਗੀ ਅਤੇ ਸੰਸਥਾ ਨੂੰ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਵੇਗੀ।

  17 April, 2026