ਮੁੰਬਈ (TLT NEWS) : ਮਹਾਰਾਸ਼ਟਰ ਵਿਚ ਰੈਸਟੋਰੈਂਟਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਹੁਣ ਇਹ ਸਪੱਸ਼ਟ ਤੌਰ ’ਤੇ ਦੱਸਣਾ ਪਵੇਗਾ ਕਿ ਉਨ੍ਹਾਂ ਵੱਲੋਂ ਪਰੋਸਿਆ ਜਾਣ ਵਾਲਾ ‘ਪਨੀਰ’ ਅਸਲੀ ਪਨੀਰ (ਕਾਟੇਜ ਚੀਜ਼) ਹੈ ਜਾਂ ਉਸ ਦਾ ਬਦਲ ਵਰਤਿਆ ਗਿਆ ਹੈ।
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੂਬੇ ਦੇ ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ ਦੇ ਵੀਰਵਾਰ ਤੋਂ ਲਾਗੂ 20 ਮਾਰਚ ਦੇ ਹੁਕਮ ਵਿਚ ਪਾਰਦਰਸ਼ਤਾ ਯਕੀਨੀ ਬਣਾਉਣ ਤੇ ਖਪਤਕਾਰਾਂ ਨੂੰ ਸਸਤੇ ਗ਼ੈਰ-ਡੇਅਰੀ ਬਦਲਾਂ ਦੀ ਵਰਤੋਂ ਤੋਂ ਗੁਮਰਾਹ ਹੋਣ ਤੋਂ ਰੋਕਣ ਲਈ ਜਾਰੀ ਕੀਤਾ ਗਿਆ ਸੀ। ਹੁਕਮ ਮੁਤਾਬਕ ਰੈਸਟੋਰੈਂਟ, ਹੋਟਲ, ਕੈਟਰਰਸ ਤੇ ਫਾਸਟ ਫੂਡ ਆਊਟਲੈਟ ਸਮੇਤ ਸਾਰੇ ਖ਼ੁਰਾਕੀ ਕਾਰੋਬਾਰਾਂ ਨੂੰ ਆਪਣੇ ਮੈਨਿਊ, ਬਿੱਲ ਤੇ ਡਿਸਪਲੇ ਬੋਰਡ ’ਤੇ ਬਦਲਾਂ ਦੀ ਵਰਤੋਂ ਬਾਰੇ ਸਪਸ਼ਟ ਤੌਰ ’ਤੇ ਦੱਸਣਾ ਪਵੇਗਾ।
ਨਿਰਮਾਤਾਵਾਂ ਤੇ ਸਪਲਾਇਰਾਂ ਨੂੰ ਵੀ ਅਜਿਹੇ ਉਤਪਾਦਾਂ ਨੂੰ ਸਹੀ ਤਰੀਕੇ ਨਾਲ ਲੇਬਲ ਕਰਨ ਲਈ ਹਦਾਇਤ ਕੀਤੀ ਗਈ ਹੈ। ਖ਼ੁਰਾਕ ਸੁਰੱਖਿਆ ਕਾਨੂੰਨਾਂ ਦੇ ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਪਨੀਰ ਅਜਿਹਾ ਉਤਪਾਦ ਹੈ, ਜੋ ਪੂਰੀ ਤਰ੍ਹਾਂ ਦੁੱਧ ਨਾਲ ਬਣਾਇਆ ਜਾਂਦਾ ਹੈ ਜਦਕਿ ਇਕ ਚੀਜ਼ ਐਨਾਲਾਗ ਖ਼ੁਰਾਕੀ ਤੇਲ, ਸਟਾਰਚ ਤੇ ਇਮਲਿਸਫਾਇਰ ਦੀ ਵਰਤੋਂ ਕਰ ਕੇ ਤਿਆਰ ਹੁੰਦਾ ਹੈ, ਅਜਿਹੇ ‘ਬਦਲਾਂ’ ਨੂੰ ਅਸੁਰੱਖਿਅਤ ਨਹੀਂ ਮੰਨਿਆ ਜਾਂਦਾ। ਅਧਿਕਾਰੀਆਂ ਨੇ ਕਿਹਾ ਕਿ ਖਪਤਕਾਰਾਂ ਨੂੰ ਇਹ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕੀ ਪਰੋਸਿਆ ਜਾ ਰਿਹਾ ਹੈ। ਇਹ ਕਦਮ ਉਨ੍ਹਾਂ ਸ਼ਿਕਾਇਤਾਂ ਮਗਰੋਂ ਚੁੱਕਿਆ ਗਿਆ ਹੈ ਕਿ ਕਈ ਕਾਰੋਬਾਰੀ ਲੋਕ ਪਨੀਰ ਅਧਾਰਤ ਵਿਅੰਜਣ ਵੇਚ ਕੇ ਪਰੋਸ ਰਹੇ ਸਨ, ਜਿਨ੍ਹਾਂ ਵਿਚ ਗਾਹਕਾਂ ਨੂੰ ਸੂਚਨਾ ਦਿੱਤੇ ਬਿਨਾਂ ‘ਪਨੀਰ ਦੇ ਬਦਲਾਂ’ ਦੀ ਵਰਤੋਂ ਕੀਤੀ ਗਈ ਸੀ।

More Stories
ਸਾਬਣ-ਤੇਲ, ਬਿਸਕੁਟ ਤੇ ਰੋਜ਼ਾਨਾ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ; 5-10 ਰੁਪਏ ਵਾਲੇ ਪੈਕੇਟਾਂ ‘ਤੇ ਪਵੇਗਾ ਵੱਡਾ ਅਸਰ! FMCG ਕੰਪਨੀਆਂ ਨੇ ਕੀਤੀ ਤਿਆਰੀ
ਭਾਰਤ-ਪਾਕਿ ਸਰਹੱਦ ਤੇ BSF ਦੀ ਵੱਡੀ ਕਾਰਵਾਈ, ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਢੇਰ
ਭਗਵੰਤ ਮਾਨ ਸਰਕਾਰ ਵੱਲੋਂ 3 ਲੱਖ ਪ੍ਰਵਾਸੀਆਂ ਦੇ ਬਣਾਏ ਜਾਣ ਵਾਲੇ ਰਾਸ਼ਨ ਕਾਰਡ ਨਹੀਂ ਬਣਨ ਦਿਆਂਗੇ-: ਸਮੂਹ ਸਿੱਖ ਜਥੇਬੰਦੀਆਂ