ਨਵੀਂ ਦਿੱਲੀ:TLT NEWS/ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲਮ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ 2026 ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਬੰਗਾਲ ਵਿੱਚ ਟੀਐਮਸੀ (TMC) ਅਤੇ ਭਾਜਪਾ (BJP) ਵਿੱਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਪਾਰਟੀਆਂ ਨੇ ਸੈਂਕੜਾ ਲਗਾ ਦਿੱਤਾ ਹੈ। ਅਸਾਮ ਵਿੱਚ ਭਾਜਪਾ, ਤਾਮਿਲਨਾਡੂ ਵਿੱਚ ਡੀਐਮਕੇ (DMK), ਕੇਰਲ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ।
ਪੱਛਮੀ ਬੰਗਾਲ ਵਿੱਚ 293 ਸੀਟਾਂ ‘ਤੇ ਗਿਣਤੀ ਹੋ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਟੀਐਮਸੀ ਅਤੇ ਭਾਜਪਾ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਹੀ ਹੈ। ਕਦੇ ਭਾਜਪਾ ਅੱਗੇ ਹੋ ਰਹੀ ਹੈ ਤਾਂ ਕਦੇ ਤ੍ਰਿਣਮੂਲ। ਉੱਥੇ ਹੀ ਅਸਾਮ ਦੀਆਂ 126 ਸੀਟਾਂ ‘ਤੇ ਇੱਕਤਰਫਾ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇੱਥੇ ਭਾਜਪਾ ਅੱਗੇ ਚੱਲ ਰਹੀ ਹੈ।
ਤਾਮਿਲਨਾਡੂ ਵਿੱਚ TVK ਨੇ ਕੀਤਾ ਹੈਰਾਨ
ਤਾਮਿਲਨਾਡੂ ਵਿੱਚ ਅਦਾਕਾਰ ਵਿਜੇ ਦੀ ਪਾਰਟੀ ਟੀਵੀਕੇ (TVK) ਜ਼ਬਰਦਸਤ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਉਸਨੇ ਸੱਤਾਧਾਰੀ ਡੀਐਮਕੇ ਨੂੰ ਪਛਾੜਦੇ ਹੋਏ 82 ਸੀਟਾਂ ‘ਤੇ ਲੀਡ ਬਣਾਈ ਹੋਈ ਹੈ, ਜਦਕਿ ਡੀਐਮਕੇ 58 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਕੇਰਲਮ ਵਿੱਚ ਕੌਣ ਅੱਗੇ?
ਕੇਰਲਮ ਦੀਆਂ 140 ਸੀਟਾਂ ‘ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਅਤੇ ਕਾਂਗਰਸ ਦੀ ਅਗਵਾਈ ਵਾਲਾ ਯੂਡੀਐਫ (UDF) ਅੱਗੇ ਚੱਲ ਰਿਹਾ ਹੈ। ਉੱਥੇ ਹੀ ਲੈਫਟ (ਖੱਬੇ ਪੱਖੀ) ਪਿੱਛੇ ਚੱਲ ਰਹੀ ਹੈ।
ਪੁਡੂਚੇਰੀ ਦੀਆਂ 30 ਸੀਟਾਂ ‘ਤੇ ਗਿਣਤੀ ਹੋ ਰਹੀ ਹੈ ਅਤੇ ਇੱਥੇ ਭਾਜਪਾ ਨੇ ਬੰਪਰ ਲੀਡ ਬਣਾਈ ਹੋਈ ਹੈ।

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ