ਕੈਨੇਡਾ ਜਾਣ ਵਾਲਿਆਂ ਲਈ ਵੱਡੀ ਰਾਹਤ: ਲੀਗਲ ਸਟੇਟਸ ਖ਼ਤਮ ਹੋਣ ‘ਤੇ ਵੀ ਨਹੀਂ ਛੱਡਣਾ ਪਵੇਗਾ ਦੇਸ਼

ਕੈਨੇਡਾ ਜਾਣ ਵਾਲਿਆਂ ਲਈ ਵੱਡੀ ਰਾਹਤ: ਲੀਗਲ ਸਟੇਟਸ ਖ਼ਤਮ ਹੋਣ 'ਤੇ ਵੀ ਨਹੀਂ ਛੱਡਣਾ ਪਵੇਗਾ ਦੇਸ਼ ਜਲੰਧਰ :TLT NEWS/  ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਇਮੀਗ੍ਰੇਸ਼ਨ ਨਿਯਮਾਂ ਦੇ ਚੱਲਦਿਆਂ ਉੱਥੇ ਜਾਣ ਦੀ ਇੱਛਾ ਰੱਖਣ ਵਾਲੇ ਲੋਕਾਂ ’ਚ ਨਿਰਾਸ਼ਾ ਵਧ ਰਹੀ ਹੈ•। ਵਰਕ ਪਰਮਿਟ ਤੇ ਸਟੱਡੀ ਵੀਜ਼ਾ ’ਤੇ ਗਏ ਵਿਦਿਆਰਥੀ ਕੱਚੇ ਰਿਹਾਇਸ਼ੀ ਹੁੰਦੇ ਹਨ•। ਜੇਕਰ ਇਨ੍ਹਾਂ ਦਾ ਲੀਗਲ ਸਟੇਟਸ ਖ਼ਤਮ ਹੋ ਚੁੱਕਾ ਹੈ ਤਾਂ ਉਨ੍ਹਾਂ ਨੂੰ ਕੈਨੇਡਾ ਛੱਡਣ ਦੀ ਲੋੜ ਨਹੀਂ ਹੈ। ਉਹ ਵਿਜਟਰ ਲਈ ਅਪਲਾਈ ਕਰ ਸਕਦੇ ਹਨ। ਕੈਨੇਡਾ ਸਰਕਾਰ ਨੇ ਇਸ ਸਬੰਧ ਵਿਚ ਰਾਹਤ ਦਿੱਤੀ ਹੈ। ਪਹਿਲਾਂ ਲੋਕਾਂ ਨੂੰ ਲੀਗਲ ਸਟੇਟਸ ਵਿਚ ਰਹਿੰਦਿਆਂ ਇਕ ਮਹੀਨਾ ਪਹਿਲਾਂ ਵੀਜ਼ਾ ਸਟੇਟਸ ਬਲਦਣ ਦੀ ਲੋੜ ਪੈਂਦੀ ਸੀ। ਹੁਣ, ਜੇਕਰ ਕਿਸੇ ਦਾ ਸਟੇਟਸ ਖ਼ਤਮ ਹੋ ਗਿਆ ਹੈ ਤਾਂ ਉਨ੍ਹਾਂ ਨੂੰ 90 ਦਿਨਾਂ ਦੇ ਅੰਦਰ ਵੀਜ਼ਾ ਸਟੇਟਸ ਬਲਦਣ ਦਾ ਮੌਕਾ ਮਿਲਦਾ ਹੈ। ਇਸ ਮਿਆਦ ਵਿਚ ਉਹ ਐੱਲਐੱਮਆਈ, ਸਟੱਡੀ ਵੀਜ਼ਾ ਜਾਂ ਪੀਆਰ ਵਿਚ ਸਟੇਟਸ ਬਦਲ ਸਕਦੇ ਹਨ। ਇਸ ਲਈ ਉਨ੍ਹਾਂ ਲਈ ਕੈਨੇਡਾ ਦੀ ਅਧਿਕਾਰਕ ਵੈੱਬਸਾਈਟ ’ਤੇ ਬਿਨੈ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਦਾ ਲੀਗਲ ਸਟੇਟਸ ਬਦਲੇਗਾ ਤੇ ਉਹ ਵਿਜਟਰ ਦੇ ਰੂਪ ਵਿਚ ਰਹਿ ਸਕਣਗੇ। ਕੈਨੇਡਾ ਦੇ ਇਸ ਨਵੇਂ ਨਿਯਮ ਤੋਂ ਪੰਜਾਬ ਤੋਂ ਸਟੱਡੀ ਵੀਜ਼ਾ ’ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਰਾਹਤ ਮਿਲੀ ਹੈ। ਚੇਤੇ ਰਹੇ ਕਿ ਪੰਜਾਬ ਦੇ ਨੌਜਵਾਨਾਂ ਲਈ ਕੈਨੇਡਾ ਇਕ ਪ੍ਰਮੁੱਖ ਮੰਜਿਲ ਹੈ, ਜਿੱਥੇ ਹਰ ਸਾਲ ਡੇਢ ਲੱਖ ਵਿਦਿਆਰਥੀ ਪੜ੍ਹਾਈ ਲਈ ਜਾਂਦੇ ਹਨ। ਹਰ ਸਾਲ 50 ਤੋਂ 60 ਹਜ਼ਾਰ ਪੰਜਾਬੀ ਵਿਜਟਰ ਵੀਜ਼ਾ ’ਤੇ ਕੈਨੇਡਾ ਜਾਂਦੇ ਹਨ। ਇਸ ਨਵੇਂ ਨਿਯਮ ਤਹਿਤ ਬੇਸ਼ੱਕ ਲੀਗਲ ਸਟੇਟਸ ਖਤਮ ਹੋ ਗਿਆ ਹੋਵੇ, ਉਹ ਕੈਨੇਡਾ ਵਿਚ ਰਹਿ ਸਕਣਗੇ ਤੇ 90 ਦਿਨਾਂ ਦੇ ਅੰਦਰ ਵਿਜਟਰ ਵੀਜ਼ਾ ਨੂੰ ਹੋਰ ਵੀਜ਼ੇ ਵਿਚ ਬਦਲ ਸਕਣਗੇ।ਐੱਸਕੋਸ ਦੇ ਸਕੱਤਰ ਸੁਖਵਿੰਦਰ ਨੰਦਰਾ ਨੇ ਕਿਹਾ ਕਿ ਕੈਨੇਡਾ ਸਰਕਾਰ ਦਾ ਇਹ ਨਿਯਮ ਪੰਜਾਬੀਆਂ ਲਈ ਰਾਹਤ ਵਾਂਗ ਹੈ। ਜੇਕਰ ਕਿਸੇ ਦਾ ਲੀਗਲ ਸਟੇਟਸ ਖ਼ਤਮ ਹੋ ਗਿਆ ਹੈ ਤਾਂ ਉਨ੍ਹਾਂ ਦੇ ਕੋਲ ਨਵਾਂ ਵਰਕ ਪਰਮਿਟ ਪਾਉਣ ਦਾ ਕੋਈ ਰਾਹ ਨਹੀਂ ਹੈ। ਅਜਿਹੇ ਵਿਚ ਕੈਨੇਡਾ ਵਿਚ ਰਹਿਣ ਲਈ ਵਿਜਟਰ ਦੇ ਰੂਪ ਵਿਚ ਬਿਨੈ ਕਰ ਸਕਦੇ ਹਨ ਤੇ ਫਿਰ ਹੋਰ ਬਦਲ ਤਲਾਸ਼ ਸਕਦੇ ਹਨ।