ਜਲੰਧਰ 15 ਮਈ (ਰਮੇਸ਼ ਗਾਬਾ) ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਰਫਰਜ਼ ਐਸੋਸੀਏਸ਼ਨ ਦੀ ਮਜ਼ਬੂਤੀ ਅਤੇ ਦਾਇਰੇ ਵਿੱਚ ਉਸ ਵੇਲੇ ਵੱਡਾ ਵਾਧਾ ਹੋਇਆ, ਜਦੋਂ ਨੂਰਮਹਿਲ ਇਲਾਕੇ ਦੇ ਫੋਟੋਗ੍ਰਾਫਰਜ਼ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਐਸੋਸੀਏਸ਼ਨ ਨਾਲ ਜੁੜ ਕੇ ਕੰਮ ਕਰਨ ਦਾ ਅਹਿਦ ਲਿਆ। ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਨੂਰਮਹਿਲ ਦੇ 30 ਤੋਂ ਵੱਧ ਫੋਟੋਗ੍ਰਾਫਰਜ਼ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਲ ਕੀਤੀ।ਇਸ ਮੌਕੇ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਥਾਪਾ ਨੇ ਨਵੇਂ ਜੁੜੇ ਮੈਂਬਰਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਜੇਸ਼ ਥਾਪਾ ਨੇ ਕਿਹਾ ਕਿ “ਐਸੋਸੀਏਸ਼ਨ ਹਮੇਸ਼ਾ ਫੋਟੋਗ੍ਰਾਫਰਜ ਭਾਈਚਾਰੇ ਦੇ ਹਿੱਤਾਂ ਲਈ ਵਚਨਬੱਧ ਹੈ। ਅਸੀਂ ਹਰ ਮੈਂਬਰ ਦੇ ਸੁਖ-ਦੁਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਫੋਟੋਗ੍ਰਾਫੀ ਕਿੱਤੇ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਸਾਂਝੇ ਤੌਰ ‘ਤੇ ਹੱਲ ਕੀਤਾ ਜਾਵੇਗਾ।”
ਹਾਜ਼ਰ ਸ਼ਖਸੀਅਤਾਂ
ਇਸ ਮੌਕੇ ਦੋਵਾਂ ਇਕਾਈਆਂ ਦੇ ਪ੍ਰਮੁੱਖ ਅਹੁਦੇਦਾਰ ਹਾਜ਼ਰ ਸਨ, ਜਿਨ੍ਹਾਂ ਵਿੱਚ ਸ਼ਾਮਿਲ ਸਨ ਜਨਰਲ ਸਕੱਤਰ ਰਮੇਸ਼ ਗਾਬਾ, ਸਰਪ੍ਰਸਤ ਰਮੇਸ਼ ਹੈਪੀ, ਸੁਰਿੰਦਰ ਬੇਰੀ, ਸੀਨੀਅਰ ਮੀਤ ਪ੍ਰਧਾਨ ਰਿਸ਼ੀ ਸ਼ਰਮਾ, ਮੀਤ ਪ੍ਰਧਾਨ ਤਰਲੋਕ ਚੁੱਘ,ਮੀਤ ਪ੍ਰਧਾਨ ਅਵਤਾਰ ਚੰਦ,ਸਾਹਿਲ ਉਂਕਾਰ, ਸੰਦੀਪ ਹੈਪੀ, ਉਦੇ ਕੁਮਾਰ, ਕਮਲਜੀਤ ਪਵਾਰ,ਬਲਰਾਜ ਸਿੰਘ ਬੱਲੂ , ਸੂਰਜ ਮਹਿੰਦਰੂ, ਹਰੀਸ਼ ਕੁਮਾਰ,
ਅਜੇ ਕੁਮਾਰ ਬਤਰਾ (ਪ੍ਰਧਾਨ, ਨੂਰਮਹਿਲ ਫੋਟੋਗ੍ਰਾਫਰ ਐਸੋਸੀਏਸ਼ਨ), ਬੀਰਬਲ (ਜਨਰਲ ਸਕੱਤਰ), ਜਸਵਿੰਦਰ ਕੁਮਾਰ (ਕੈਸ਼ੀਅਰ), ਕਮਲੇਸ਼ ਕੁਮਾਰ (ਪੀ.ਆਰ.ਓ.) ਅਤੇ ਬਲਵੀਰ ਰਾਮ ਕਲੇਰ (ਚੇਅਰਮੈਨ)।ਇਸ ਮਿਲਣੀ ਨੇ ਜ਼ਿਲ੍ਹੇ ਦੇ ਫੋਟੋਗ੍ਰਾਫਰਾਂ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ ਹੈ ਅਤੇ ਭਵਿੱਖ ਵਿੱਚ ਕਿੱਤਾਮੁਖੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਫੈਸਲਾ ਲਿਆ ਗਿਆ ਹੈ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ