ਟ੍ਰੇਫਿਕ ਚਿੰਨਾ ਦੀ ਥਾਂ ਸਟੇਟ ਹਾਈਵੇਜ਼—24 ਉਤੇ ਲੱਗੇ ਥਾਂ ਥਾਂ ਸਰਾਬ ਦੇ ਪ੍ਰਚਾਰ ਕਰਦੇ ਬੋਰਡ,ਰੋਡ ਸੈਫਟੀ ਨਿਯਮ ਅਤੇ ਸੁਪਰੀਮ ਕੋਰਟ ਦੇ ਹੁਕਮ ਕਾਗਜਾਂ ਤੱਕ ਸੀਮਤ

ਹੁਸ਼ਿਆਰਪੁਰ, TLT NEWS/  ਟੈਫਿਕ ਚਿੰਨ ਬੋਰਡਾਂ ਦਾ ਸੜਕਾਂ ਉਤੇ ਚਲਣ ਲਈ ਅਤੇ ਐਕਸੀਡੈਂਟਾ ਨੂੰ ਘਟਾਉਣ ਲਈ ਬਹੁਤ ਮਹਤੱਵ ਪੂਰਨ ਥਾਂ ਰਖਦੇ ਹਨ ਅਤੇ ਹਰ ਵਹੀਕਲ ਚਲਾਉਣ ਵਾਲੇ ਨੂੰ ਰੋਡ ਸੈਫਟੀ ਪ੍ਰਤੀ ਜਾਗਰੂਕ ਕਰਦੇ ਹਨ।ਪਰ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਟੈ੍ਰਫਿਰ ਚਿੰਨਾ ਦੀ ਥਾਂ ਅਜ ਥਾਂ ਥਾਂ ਸੁਪਰੀਮ ਕੋਰਟ ਦੀ ਹੁਕਮਾਂ ਦੀ ਉਲੰਘਣਾ ਕਰਕੇ ਸ਼ਰਾਬ ਦੇ ਧੱੜਲੇ ਨਾਲ ਲੱਗੇ ਬੋਰਡ ਬੱਚਿਆਂ,ਨੋਜਵਾਨਾ ਨੂੰ ਅਪਦੇ ਖਿੰੱਚ ਦਾ ਕੇਂਦਰ ਬਣਾ ਰਹੇ ਹਨ ਤੇ ਸੜਕਾਂ ਉਤੇ ਐਕਸੀਡੈਂਟਾਂ ਦੀ ਗਿਣਤੀ ਵਧਾ ਰਹੇ ਹਨ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਦੀਆਂ ਗਲੱਤ ਅਤੇ ਟੇ੍ਰਫਿਕ ਚਿੰਨਾ ਦੀ ਥਾਂ ਸ਼ਰਾਬ ਦੇ ਗੈਰ ਸੰਵਿਧਾਨਕ ਤਰੀਕੇ ਨਾਲ ਬੋਰਡ ਲਗਾਉਣ ਦੀ ਇਜਾਜਤ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰਾਂ ਸੰਵਿਧਾਨ ਨੂੰ ਲਾਗੂ ਕਰਨ ਤੇ ਡਾਕਟਰ ਅੰਬੇਦਕਰ ਜੀ ਦੇ ਰਸਤਿਆਂ ਤੇ ਚਲਣ ਲਈ ਲੋਕਾਂ ਪ੍ਰੇਰਦੀਆਂ ਹਨ ਤੇ ਦੁਸਰੇ ਪਾਸੇ ਆਪ ਹੀ ਸੰਵਿਧਾਨ ਦੇ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਵਿਰੁਧ ਕੰਮਾ ਨੂੰ ਉਤਸ਼ਾਹ ਵੀ ਕਰ ਰਹੀਆਂ ਹਨ।ਫਿਰ ਸਰਾਬ਼ ਦਾ ਪ੍ਰਚਾਰ ਕਰ ਰਹੀਆ ਫਲੈਕਸਾਂ ਦੇ ਨਜਦੀਕ ਸੜਕਾਂ ਕਿਨਾਰੇ ਸ਼ਰਾਬ ਦੀਆਂ ਖਾਲੀ ਬੋਤਲਾਂ ਦੇ ਢੇਰ ਲੱਗੇ ਆਮ ਵੇਖੇ ਜਾ ਸਕਦੇ ਹਨ।ਸਕੂਲਾਂ ਵਿਚ ਬੱਚਿਆਂ ਨੂੰ ਟ੍ਰੇਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਸ ਦੇ ਉਲਟ ਸੜਕਾਂ ਉਤੇ ਟੈ੍ਰਫਿਕ ਚਿੰਨ ਬੋਰਡ ਵੇਖਣ ਨੂੰ ਵੀ ਨਹੀਂ ਮਿਲਦੇ।ਜਦੋਂ ਟ੍ਰੈਫਿਕ ਚਿੰਨਾ ਦੀ ਮਹੱਤਤਾ ਸ਼ਰਾਬ ਦੇ ਚਿੰਨ ਬੋਰਡਾਂ ਨਾਲੋ ਬਹੁਤ ਮਹਤੱਤਵ ਪੂਰਨ ਹੈ।ਇਹ ਪੰਜਾਬ ਸਰਕਾਰ ਦੀਆਂ ਘਰ ਘਰ ਸ਼ਰਾਬ ਪਹੁੰਚਾਉਣ ਦੀਆਂ ਨੀਤੀਆਂ ਟ੍ਰੇਫਿਕ ਚਿੰਨਾ ਦੀ ਮਹੱਤਤਾ ਖਤਮ ਕਰਵਾ ਕੇ ਪੰਜਾਬ ਦਾ ੁਬਹੁਤ ਵੱਡਾ ਨੁਕਸਾਨ ਕਰ ਰਹੀ ਹੈ।ਧੀਮਾਨ ਨੇ ਕਿਹਾ ਕਿ ਟੇ੍ਰਫਿਰ ਨਿਯਮਾਂ ਪ੍ਰਤੀ ਜਾਗਰੂਕ ਕਰਨ ਅਤੇ ਰੋਡ ਸੈਫਟੀ ਦੀਆਂ ਕਾਗਜੀ ਦੁਹਾਈਆਂ ਪਾਉਣ ਦਾ ਕੀ ਲਾਭ ਹੈ। ਅਗਰ ਸੜਕਾਂ ਨੂੰ ਟ੍ਰੇਫਿਕ ਚਿੰਨਾ ਤੋਂ ਵਾਂਝੇ ਹੀ ਰਖਣਾ ਹੈ ? ਫਿਰ ਰੋਡ ਸੈਫਟੀ ਲਈ ਹਰ ਸਾਲ ਖਰਚਿਆ ਜਾ ਰਿਹਾ ਲੱਖਾਂ ਰਪਇਆ ਚਾਰ ਦਿਨ ਖਰਚਣ ਤੇ ਰੋਲਾ ਪਾਉਣ ਦਾ ਕੀ ਫਾਇਦਾ ਅਗਰ ਟ੍ਰੈਫਿਕ ਚਿੰਨ ਬੋਰਡ ਹੀ ਸੜਕਾਂ ਉਤੇ ਨਹੀਂ ਲਗਾਉਣੇ।ਉਨ੍ਹਾਂ ਕਿਹਾ ਕਿ ਐਕਸੀਡੈਂਟ ਘਟਾਉਣ ਲਈ ਇਕ ਚੰਗੀ ਪ੍ਰਿਕ੍ਰਿਆ ਹੈ ਕਿ ਸੜਕਾਂ ਉਤੇ ਟ੍ਰੇਫਿਕ ਚਿੰਨ ਥਾਂ ਥਾਂ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਨਿਯਮਾਂ ਵਾਰੇ ਪਤਾ ਲੱਗ ਸਕੇ।ਗੱਲਾਂ ਕਰਦੇ ੲਾ ਵਿਸ਼ਵ ਸ਼ਕਤੀ ਦੀਆਂ ਤੇ ਰੰਗਲੇ ਪੰਜਾਬ ਦੀਆਂ ਪਰ ਹਾਲੇ ਤੱਕ ਤਾਂ ਅਸੀਂ ਸਟੇਟ ਹਾੲਵੇਜ਼ ਤੱਕ ਹੀ ਰੋਡ ਸੈਫਟੀ ਨਹੀ ਸੋਚ ਪੈਦਾ ਨਹੀਂ ਕਰ ਸਕੇ ਤੇ ਪਿੰਡਾਂ ਦੀਆਂ ਸੜਕਾਂ ਤੱਕ ਪਹੁੰਚਣ ਨੂੰ ਕਿੰਨੇ ਸਾਲ ਹੋਰ ਲਗਣਗੇ ? ਜਿਹੜਾ ਵਿਭਾਗ ਟ੍ਰੈਫਿਕ ਚਿੰਨ ਬੋਰਡਾਂ ਵਿਚ ਘਪਲੇ ਕਰ ਰਿਹਾ ਹੈ, ਉਸ ਤੋਂ ਟ੍ਰੈਫਿਕ ਢਾਂਚੇ ਨੂੰ ਸੁਧਾਰਨ ਦੀ ਕੀ ਆ਼ਸ਼ਾ ਕੀਤੀ ਜਾ ਸਕਦੀ ਹੈ ?

ਧੀਮਾਨ ਨੇ ਕਿਹਾ ਕਿ ਕਿੰਨਾ ਦੁਖਦਾਈ ਹੈ ਕਿ ਰਿਜਨਲ ਟਰਾਂਸਪੋਰਟ ਅਫਸਰ ਅਗਰ ਖੁਦ ਹੀ ਅਜਿਹੀਆਂ ਗਲੱਤੀਆਂ ਕਰ ਰਹੇ ਹਨ ਤਾਂ ਫਿਰ ਟ੍ਰੇਫਿਕ ਢਾਂਚੇ ਦਾ ਕੋਣ ਸੁਧਾਰ ਕਰੇਗਾ।ਸੜਕਾਂ ਉਤੇ ਐਕਸੀਡੈਂਟ ਹੋਣ ਨਾਲ ਦੇਸ਼ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਸਰਕਾਰਾਂ ਹੀ ਕਰਵਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਅੰਦਰ ਅੰਧਾ ਧੁੰਦ ਫੈਲਿਆ ਭ੍ਰਿਸ਼ਟਾਚਾਰ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ।ਜਿਥੇ ਕਿਤੇ ਟੈਫਿਕ ਚਿੰਨ ਬੋਰਡ ਲੱਗਾ ਹ’ਇਆ ਹੈ ਜਾਂ ਤਾਂ ਉਹ ਸਰਕੰਡੇ ਵਿਚ ਫਸਿਆ ਪਿਆ ਹੈ ਜਾਂ ਫਿਰ ਟੁਟਾ ਪਿਆ ਹੈ।ਧੀਮਾਨ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਅੰਦਰ ਰਾਜਨੀਤਕ ਵਿਰੋਧੀ ਧਿਰਾਂ ਦੇ ਲੀਡਰ ਵੀ ਕੁੰਭ ਕਰਨੀ ਨੀਂਦੇ ਸੁੱਤੇ ਪਏ ਹਨ ਤੇ ਖਾਸ ਕਰ ਸਰਕਾਰ ਨਾਲ ਸਬੰਧਤ ਲੀਡਰ ਅਪਣੀ ਹੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਚੁੱਪੀ ਸਾਧ ਕੇ ਬੈਠੇ ਹਨ।ਧੀਮਾਨ ਨੇ ਪੰਜਾਰ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਈ ਮੇਲ ਕਰਕੇ ਦਖਲ ਦੇਣ ਲਈ ਪਤੱਰ ਭੇਜਿਆ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਢਾਂਚੇ ਨੂੰ ਸੁਧਾਰਨ ਲਈ ਅੱਗੇ ਆਉਣ।