ਜਲੰਧਰ (ਰਮੇਸ਼ ਗਾਬਾ) ਕਮਿਸ਼ਨਰੇਟ ਪੁਲਿਸ ਜਲੰਧਰ ਦੇ ਟ੍ਰੈਫਿਕ ਸਟਾਫ ਵੱਲੋਂ ਮੋਟਰ ਵਹੀਕਲ ਐਕਟ ਦੀ ਧਾਰਾ 207 ਅਧੀਨ ਜਬਤ ਕੀਤੇ ਗਏ ਵਾਹਨਾਂ ਦੀ ਨਿਲਾਮੀ ਕੀਤੀ ਗਈ। ਇਹ ਕਾਰਵਾਈ ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ IPS ਦੇ ਦਿਸ਼ਾ-ਨਿਰਦੇਸ਼ਾਂ ਹੇਠ DCP ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ PPS ਅਤੇ ADCP ਇੰਡਸਟਰੀ ਐਂਡ ਸਿਕਿਊਰਿਟੀ ਨਵਜੋਤ ਸਿੰਘ ਸੰਧੂ PPS ਦੀ ਨਿਗਰਾਨੀ ਹੇਠ ਗਠਿਤ 6 ਮੈਂਬਰੀ ਕਮੇਟੀ ਵੱਲੋਂ ਕੀਤੀ ਗਈ।
ਜਾਣਕਾਰੀ ਅਨੁਸਾਰ ਸਾਲ 2013 ਤੋਂ 2020 ਤੱਕ ਪੁਲਿਸ ਕਬਜ਼ੇ ਵਿੱਚ ਲਏ ਗਏ ਕੁੱਲ 369 ਵਾਹਨਾਂ ਦੀ ਨਿਲਾਮੀ ਟ੍ਰੈਫਿਕ ਸਟਾਫ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਵਾਹਨ ਯਾਰਡ ਵਿੱਚ ਕੀਤੀ ਗਈ। ਇਹ ਪੂਰੀ ਪ੍ਰਕਿਰਿਆ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿਖੇ 6 ਮੈਂਬਰੀ ਟੀਮ ਦੀ ਨਿਗਰਾਨੀ ਹੇਠ ਸੰਪੰਨ ਹੋਈ।
ਨਿਲਾਮੀ ਤੋਂ ਪਹਿਲਾਂ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਜਾਰੀ ਕਰਕੇ ਵਾਹਨਾਂ ਦੇ ਅਸਲੀ ਮਾਲਕਾਂ ਨੂੰ ਆਪਣੇ ਵੈਧ ਦਸਤਾਵੇਜ਼ਾਂ ਸਮੇਤ 3 ਦਿਨਾਂ ਦੇ ਅੰਦਰ ਖਿੜਕੀ ਨੰਬਰ-5, ਇੰਚਾਰਜ ਐਡਮਿਨ, ਐਮਰਜੈਂਸੀ ਰਿਸਪਾਂਸ ਸਿਸਟਮ, ਪੁਲਿਸ ਲਾਈਨ ਰੋਡ ਜਲੰਧਰ ਵਿਖੇ ਪਹੁੰਚ ਕੇ ਆਪਣੇ ਵਾਹਨ ਰਿਲੀਜ਼ ਕਰਵਾਉਣ ਲਈ ਕਿਹਾ ਗਿਆ ਸੀ। ਪਰ ਨਿਰਧਾਰਤ ਸਮੇਂ ਦੌਰਾਨ ਕਿਸੇ ਵੱਲੋਂ ਵਾਹਨ ਰਿਲੀਜ਼ ਨਹੀਂ ਕਰਵਾਏ ਗਏ।
ਇਸ ਤੋਂ ਬਾਅਦ ਅੱਜ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਦੇ ਹਾਕੀ ਗਰਾਊਂਡ ਵਿੱਚ ਖੁੱਲ੍ਹੀ ਬੋਲੀ ਰਾਹੀਂ ਵਾਹਨਾਂ ਦੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 23 ਬੋਲੀਕਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 3 ਸਫਲ ਬੋਲੀਕਾਰਾਂ ਨੇ ਵਾਹਨ ਖਰੀਦੇ।
ਇਸ ਨਿਲਾਮੀ ਰਾਹੀਂ ਕੁੱਲ 11,92,000 ਰੁਪਏ ਦੀ ਰਕਮ ਪ੍ਰਾਪਤ ਹੋਈ। ਇਸ ਤੋਂ ਇਲਾਵਾ ਹੋਰ ਵਾਹਨਾਂ ਦੀ ਨਿਲਾਮੀ ਪ੍ਰਕਿਰਿਆ ਵੀ ਜਾਰੀ ਹੈ। ਪੁਲਿਸ ਨੇ ਸੰਬੰਧਤ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਸਲੀ ਦਸਤਾਵੇਜ਼ ਦਿਖਾ ਕੇ ਪੁਲਿਸ ਲਾਈਨ ਸਥਿਤ ਵਾਹਨ ਯਾਰਡ ਤੋਂ ਆਪਣੇ ਵਾਹਨ ਜਲਦੀ ਤੋਂ ਜਲਦੀ ਰਿਲੀਜ਼ ਕਰਵਾ ਲੈਣ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*