ਨਵੀਂ ਦਿੱਲੀ, 1 ਜੂਨ – TLT NEWS/ਤੇਲ ਕੰਪਨੀਆ ਨੇ ਵਪਾਰਕ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਫਿਰ ਤੋਂ ਇਜ਼ਾਫਾ ਕੀਤਾ ਹੈ। ਵਪਾਰਕ ਐੱਲ.ਪੀ.ਜੀ. ਸਿਲੰਡਰ 42 ਰੁਪਏ ਮਹਿੰਗਾ ਹੋ ਗਿਆ ਹੈ। ਵਧੀਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਛੋਟੂ ਐਫ.ਐੱਲ.ਟੀ. ਸਿਲੰਡਰ ਵੀ 5 ਰੁਪਏ ਮਹਿੰਗਾ ਹੋ ਗਿਆ ਹੈ। ਹਾਲਾਂਕਿ ਘਰੇਲੂ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਇਜ਼ਾਫਾ ਨਹੀਂ ਹੋਇਆ।
ਦਿੱਲੀ ਵਿਚ ਹੁਣ ਵਪਾਰਕ ਐੱਲ.ਪੀ.ਜੀ. ਸਿਲੰਡਰ 3113.50 ਰੁਪਏ ਦਾ ਹੋ ਗਿਆ ਹੈ, ਜਦਕਿ ਕੋਲਕਾਤਾ ਵਿਚ ਇਸਦੀ ਕੀਮਤ 53.50 ਰੁਪਏ ਵਧ ਕੇ 3255.50 ਰੁਪਏ ਹੋ ਗਈ ਹੈ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*