
ਜਲੰਧਰ, (ਰਮੇਸ਼ ਗਾਬਾ) ਜਲੰਧਰ ਸ਼ਹਿਰ ਦੇ ਸ਼ਰਧਾਲੂਆਂ ਲਈ ਇੱਕ ਖੁਸ਼ਖਬਰੀ ਹੈ। ਹਿੰਦੂ ਏਕਤਾ ਮੰਚ ਸਮਿਤੀ (ਰਜਿ.) ਪੰਜਾਬ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ‘ਮੁਫ਼ਤ ਬੱਸ ਯਾਤਰਾ’ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਤਹਿਤ ਆਗਾਮੀ 28 ਜੂਨ 2026, ਦਿਨ ਐਤਵਾਰ ਨੂੰ ਸਵੇਰੇ 6:00 ਵਜੇ ਇੱਕ ਵਿਸ਼ਾਲ ਬੱਸ ਯਾਤਰਾ ਰਵਾਨਾ ਕੀਤੀ ਜਾਵੇਗੀ। ਇਹ ਧਾਰਮਿਕ ਯਾਤਰਾ ਜਲੰਧਰ ਤੋਂ ਸ਼ੁਰੂ ਹੋ ਕੇ ਹਿਮਾਚਲ ਪ੍ਰਦੇਸ਼ ਸਥਿਤ ਪਵਿੱਤਰ ਸ਼ਕਤੀਪੀਠ ਮਾਂ ਚਿੰਤਪੁਰਨੀ ਜੀ ਅਤੇ ਗਗਰੇਟ ਸਥਿਤ ਮਾਂ ਬਗਲਾਮੁਖੀ ਮੰਦਿਰ ਦੇ ਦਰਸ਼ਨਾਂ ਲਈ ਜਾਵੇਗੀ। ਸਮਿਤੀ ਦੇ ਪ੍ਰਧਾਨ ਅਤੁਲ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੱਸ ਯਾਤਰਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਇਸ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਮਾਤਾ ਦੇ ਦਰਬਾਰ ਤੱਕ ਪਹੁੰਚਾਉਣਾ ਹੈ। ਯਾਤਰਾ ਐਤਵਾਰ ਸਵੇਰੇ ਠੀਕ 6:00 ਵਜੇ ਰਾਜਾ ਗਾਰਡਨ, ਨਜ਼ਦੀਕ ਬਾਬਾ ਬੁੱਢਾ ਜੀ ਪੁਲ, ਜਲੰਧਰ ਸ਼ਹਿਰ ਤੋਂ ਰਵਾਨਾ ਹੋਵੇਗੀ। ਇਸ ਨੇਕ ਕਾਰਜ ਵਿੱਚ ਜਲੰਧਰ ਕਾਂਗਰਸ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਸਮਾਜ ਸੇਵਕ ਬੱਬੂ ਸਿਡਾਨਾ, ਬ੍ਰਾਹਮਣ ਵੈਲਫੇਅਰ ਬੋਰਡ (ਪੰਜਾਬ ਸਰਕਾਰ) ਦੇ ਸਾਬਕਾ ਡਾਇਰੈਕਟਰ ਰਵਿਸ਼ ਸ਼ਰਮਾ, ਸਮਿਤੀ ਦੇ ਜਨਰਲ ਸਕੱਤਰ ਸੁਮਿਤ ਸ਼ਰਮਾ ਅਤੇ ਕੈਸ਼ੀਅਰ ਸੰਦੀਪ ਜਸਵਾਲ ਦਾ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ। ਵਧੇਰੇ ਜਾਣਕਾਰੀ ਜਾਂ ਆਪਣੀ ਸੀਟ ਬੁੱਕ ਕਰਨ ਲਈ ਸ਼ਰਧਾਲੂ ਜਨਰਲ ਸਕੱਤਰ ਸੁਮਿਤ ਸ਼ਰਮਾ (98550-37272) ਜਾਂ ਪ੍ਰਧਾਨ ਅਤੁਲ ਚੱਢਾ (73072-77786) ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*