TLT NEWS/ ਪਠਾਨਕੋਟ ਤੋਂ ਅਮਰੀਕਾ ਘੁੰਮਣ ਗਏ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ, ਜਦੋਂ ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਇੱਕ ਘੋੜਾ ਗੱਡੀ (Horse Carrage) ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਪਠਾਨਕੋਟ ਦੀ ਇੰਦਰਾ ਕਲੋਨੀ ਦੇ ਰਹਿਣ ਵਾਲੇ 18 ਸਾਲਾ ਵਿਦਿਆਰਥੀ ਰੋਮਾਂਚ ਮਹਾਜਨ ਦੀ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ।
ਸਭ ਤੋਂ ਦਿਲ ਦਹਿਲਾ ਦੇਣ ਵਾਲੀ ਗੱਲ ਇਹ ਸੀ ਕਿ ਪੀੜਤ ਦੇ ਮਾਪੇ ਵੀ ਉਸੇ ਪਾਰਕ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਭਿਆਨਕ ਦ੍ਰਿਸ਼ ਦੇਖਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਚਾਰ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਨਿਊਯਾਰਕ ਗਿਆ ਸੀ। ਰੋਮਾਂਚ ਆਪਣੇ ਪਰਿਵਾਰ ਨਾਲ ਪਹਿਲੀ ਵਾਰ ਨਿਊਯਾਰਕ ਗਿਆ ਸੀ।
ਇਸ ਮਾਮਲੇ ਵਿੱਚ ਨਿਊਯਾਰਕ ਪੁਲਿਸ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਮਨ ਮਹਾਜਨ ਤਿੰਨ ਹੋਰ ਯਾਤਰੀਆਂ ਨਾਲ ਰਵਾਇਤੀ ਘੋੜਾ ਗੱਡੀ ਵਿੱਚ ਬੈਠ ਕੇ ਸੈਂਟਰਲ ਪਾਰਕ ਜਾ ਰਹੇ ਸੀ। ਚੈਰੀ ਹਿੱਲ ਖੇਤਰ ਦੇ ਨੇੜੇ ਘੋੜਾ ਅਚਾਨਕ ਡਰ ਗਿਆ ਅਤੇ ਬੇਕਾਬੂ ਹੋ ਕੇ ਦੌੜਨ ਲੱਗ ਪਿਆ। ਬੇਕਾਬੂ ਘੋੜਾ ਵੈਸਟ ਡਰਾਈਵ ਦੇ ਨਾਲ ਗੱਡੀ ਨੂੰ ਘਸੀਟਦਾ ਹੋਇਆ ਗ੍ਰੀਨ ਰੈਸਟੋਰੈਂਟ ‘ਤੇ ਮਸ਼ਹੂਰ ਟੈਵਰਨ ਦੇ ਨੇੜੇ ਇੱਕ ਹੋਰ ਗੱਡੀ ਨਾਲ ਟਕਰਾ ਗਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਸੜਕ ਦੇ ਵਿਚਕਾਰ ਪਲਟ ਗਈ ਅਤੇ ਰਮਨ ਉਛਲ ਕੇ ਕੰਕਰੀਟ ਦੀ ਸੜਕ ‘ਤੇ ਡਿੱਗ ਗਿਆ, ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਮੁੱਢਲੀ ਜਾਂਚ ਅਤੇ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਬਿਆਨਾਂ ਅਨੁਸਾਰ, ਹਾਦਸੇ ਸਮੇਂ ਬੱਗੀ ਡਰਾਈਵਰ ਆਪਣੀ ਸੀਟ ‘ਤੇ ਨਹੀਂ ਸੀ। ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਹੋਇਆਂ ਉਹ ਯਾਤਰੀਆਂ ਦੀਆਂ ਫੋਟੋਆਂ ਖਿੱਚਣ ਲਈ ਗੱਡੀ ਤੋਂ ਉਤਰਿਆ ਸੀ, ਜਿਸ ਵੇਲੇ ਘੋੜਾ ਡਰ ਗਿਆ। ਇਸ ਲਾਪਰਵਾਹੀ ਤੋਂ ਬਾਅਦ, ਬੱਗੀ ਮਾਲਕ ਨੇ ਡਰਾਈਵਰ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਅਤੇ ਹਾਦਸੇ ਵਿੱਚ ਸ਼ਾਮਲ 7 ਸਾਲਾ ਘੋੜੇ ਸੈਮਸਨ ਨੂੰ ਵੀ ਇਸ ਕੰਮ ਤੋਂ ਹਟਾ ਦਿੱਤਾ ਹੈ।

More Stories
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ
ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ ‘ਤੇ ਸਭ ਤੋਂ ਵੱਧ ਅਸਰ