ਪੰਜਾਬ ਤੇ ਜੰਮੂ-ਕਸ਼ਮੀਰ ਰੂਟ ਦੀਆਂ ਕਈ ਮੁੱਖ ਟਰੇਨਾਂ ਦੇ ਸਮੇਂ ‘ਚ ਫੇਰਬਦਲ, ਕਈ ਟਰੇਨਾਂ ਦੇ ਆਉਣ-ਜਾਣ ਦੇ ਸਮੇਂ ‘ਚ ਬਦਲਾਅ

ਪੰਜਾਬ ਤੇ ਜੰਮੂ-ਕਸ਼ਮੀਰ ਰੂਟ ਦੀਆਂ ਕਈ ਮੁੱਖ ਟਰੇਨਾਂ ਦੇ ਸਮੇਂ 'ਚ ਫੇਰਬਦਲ, ਕਈ ਟਰੇਨਾਂ ਦੇ ਆਉਣ-ਜਾਣ ਦੇ ਸਮੇਂ 'ਚ ਬਦਲਾਅਫਿਰੋਜ਼ਪੁਰ:TLT NEWS/  ਉੱਤਰ ਰੇਲਵੇ ਵੱਲੋਂ ਰੇਲ ਮੁਸਾਫ਼ਰਾਂ ਦੀ ਸਹੂਲਤ ਅਤੇ ਸੰਚਾਲਨ ਸਬੰਧੀ ਜ਼ਰੂਰੀ ਕਾਰਨਾਂ ਕਰਕੇ ਪੰਜਾਬ ਅਤੇ ਜੰਮੂ ਰੂਟ ਤੋਂ ਲੰਘਣ ਵਾਲੀਆਂ ਕਈ ਮਹੱਤਵਪੂਰਨ ਐਕਸਪ੍ਰੈਸ, ਪੈਸੰਜਰ ਅਤੇ ਡੀਐੱਮਯੂ ਟਰੇਨਾਂ ਦੇ ਸਮੇਂ ਵਿਚ ਵੱਡੀ ਸੋਧ ਕੀਤੀ ਗਈ ਹੈ। ਇਹ ਨਵੇਂ ਨਿਯਮ 19 ਜੂਨ 2026 ਤੋਂ ਵੱਖ-ਵੱਖ ਤਰੀਕਾਂ ਮੁਤਾਬਿਕ ਲਾਗੂ ਹੋ ਰਹੇ ਹਨ, ਜਿਸ ਨਾਲ ਕਈ ਟਰੇਨਾਂ ਦੇ ਆਉਣ-ਜਾਣ ਦਾ ਸਮਾਂ ਬਦਲ ਗਿਆ ਹੈ। ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਟਰੇਨ ਨੰਬਰ 18102/18310 ਜੰਮੂਤਵੀ ਤੋਂ ਚੱਲਣ ਵਾਲੀ ਇਹ ਟਰੇਨ ਜੰਮੂਤਵੀ ਤੋਂ ਦੁਪਹਿਰ 14.20 ਵਜੇ ਰਵਾਨਾ ਹੋਵੇਗੀ। ਪਠਾਨਕੋਟ ਵਿਖੇ ਇਸਦਾ ਨਵਾਂ ਸਮਾਂ ਸ਼ਾਮ 16.32 ਤੋਂ 16:57 ਵਜੇ ਤੱਕ ਹੋਵੇਗਾ। ਅੰਮ੍ਰਿਤਸਰ ਵਿਖੇ ਇਹ ਰਾਤ 20:00 ਵਜੇ ਪਹੁੰਚ ਕੇ 20.35 ਵਜੇ ਰਵਾਨਾ ਹੋਵੇਗੀ ਅਤੇ ਜਲੰਧਰ ਸਿਟੀ ਵਿਖੇ ਰਾਤ 21.45 ਵਜੇ ਪਹੁੰਚੇਗੀ। ਟਰੇਨ ਨੰਬਰ 18101/18309 ਵਾਪਸੀ ਜਲੰਧਰ ਕੈਂਟ ਵਿਖੇ ਇਹ ਟਰੇਨ ਸਵੇਰੇ 6.21 ਵਜੇ ਪਹੁੰਚੇਗੀ। ਅੰਮ੍ਰਿਤਸਰ ਵਿਖੇ ਸਵੇਰੇ 8 ਵਜੇ ਪਹੁੰਚ ਕੇ 8.35 ਵਜੇ ਅੱਗੇ ਰਵਾਨਾ ਹੋਵੇਗੀ। ਜੰਮੂਤਵੀ ਵਿਖੇ ਇਸਦੇ ਪਹੁੰਚਣ ਦਾ ਸਮਾਂ ਦੁਪਹਿਰ 15 ਵਜੇ ਨਿਰਧਾਰਿਤ ਕੀਤਾ ਗਿਆ ਹੈ।