
ਵਾਸ਼ਿੰਗਟਨ, TLT NEWS- ਅਮਰੀਕਾ ਚ’ ਦਿਲਜੀਤ ਦੋਸਾਂਝ ਦਾ ਜਾਦੂ ,ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਚ’ 6 ਜਨਵਰੀ 2027 ਨੂੰ ‘ਦਿਲਜੀਤ ਦੋਸਾਂਝ ਦਿਵਸ’ ਦੇ ਵਜੋਂ ਮਨਾਇਆ ਜਾਵੇਗਾ। ਇੱਥੇ ਬੀਤੇਂ ਦਿਨ 20 ਜੂਨ, ਨੂੰ ਪੰਜਾਬੀ ਸਿਨੇਮਾ ਦਾ ‘ਸੂਰਮਾ’ ਦਿਲਜੀਤ ਦੁਸਾਂਝ ਗਲੋਬਲ ਪਲੇਟਫਾਰਮ ‘ਤੇ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ। ਉਸ ਦੀ ਪ੍ਰਤਿਭਾ ਦੀ ਦੇਸ਼-ਵਿਦੇਸ਼ ਵਿੱਚ ਭਰਪੂਰ ਸ਼ਲਾਘਾ ਵੀ ਹੋਈ ਹੈ। ਇਸ ਗਾਇਕ ਦੀ ਪ੍ਰਸਿੱਧੀ ਹੁਣ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਸ ਦੇ ਗੀਤ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਵਰਗੇ ਵੱਡੇ-ਵੱਡੇ ਦੇਸ਼ਾਂ ਵਿਚ ਇੰਨੇ ਸੁਣੇ ਜਾਂਦੇ ਹਨ ਕਿ ਹੁਣ ਹਰ ਕੋਈ ਉਸ ਦੇ ਫੈਨ ਹੋਣ ਲੱਗ ਜਾਂਦਾ ਹੈ।ਦਿਲਜੀਤ ਨੇ ਆਪਣੀ ਕਲਾ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਭਰ ਵਿੱਚ ਪਛਾਣਿਆ ਹੈ। ਉਸ ਦੀ ਇਸ ਪ੍ਰਾਪਤੀ ਲਈ ਹਾਲੀਵੁੱਡ ਦਾ ਗੜ੍ਹ ਮੰਨੇ ਜਾਣ ਵਾਲੇ ਅਮਰੀਕੀ ਸ਼ਹਿਰ ਲਾਸ ਏਂਜਲਸ ਵਿੱਚ ਉਸ ਦੇ ਸਨਮਾਨ ਵਿੱਚ ਜਨਤਕ ਛੁੱਟੀ ਦਾ ਐਲਾਨ ਕੌਸਲਵੂਮੈਨ ਮੋਨਿਕਾ ਰੌਡਰਿਗਜ ਦੁਆਰਾ ਲਾਸ ਏਂਜਲਸ ਅਮਰੀਕਾ ਚ’ ਉਸ ਦੇ ਵਰਲਡ ਟੂਰ ਸਟਾਪ ਦੋਰਾਨ ਕੀਤਾ ਗਿਆ ਹੈ।6 ਜਨਵਰੀ 1984 ਨੂੰ ਜਨਮੇ ਦਿਲਜੀਤ ਦੋਸਾਂਝ ਦੇ ਜਨਮ ਦਿਨ ਨੂੰ ਲੈ ਕੇ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਘੋਸ਼ਿਤ ਕੀਤਾ ਗਿਆ। ਅਤੇ ਲਾਸ ਏਂਜਲਸ ਸਿਟੀ ਕੌਂਸਲ ਨੇ 6 ਜਨਵਰੀ ਸੰਨ -2027 ਨੂੰ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ