ਲੁਧਿਆਣਾ – TLT NEWS/ 5 ਲੱਖ ਰੁਪਏ ਹਾਸਿਲ ਕਰਕੇ ਜੈਕਟਾ ਦੀ ਸਪਲਾਈ ਨਾ ਦੇਣ ਦੇ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਬੀਰ ਨਗਰ ਦੇ ਵਾਸੀ ਇਕਬਾਲ ਕਰਨਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਦੋਸ਼ੀਆਂ ਜਾਬਿਰ ਹੁਸੈਨ, ਸਾਬਿਰ, ਮੁਹੰਮਦ ਸਾਬਿਰ ਅਤੇ ਰਕੀਬ ਉਲ ਅੰਸਾਰੀ, ਵਾਸੀ ਪਿੰਡ ਖੋਕਸੀ, ਥਾਣਾ ਪਰਿਹਾਰ, ਜ਼ਿਲ੍ਹਾ ਸੀਤਾਮੜ੍ਹੀ (ਬਿਹਾਰ), ਨੇ ਮਿਲੀਭੁਗਤ ਕਰਕੇ ਉਸ ਤੋਂ ਜੈਕਟਾਂ ਤਿਆਰ ਕਰਕੇ ਦੇਣ ਦੇ ਨਾਂ ‘ਤੇ 5 ਲੱਖ ਰੁਪਏ ਹਾਸਲ ਕੀਤੇ ਪਰ ਨਾ ਤਾਂ ਜੈਕਟਾਂ ਤਿਆਰ ਕਰਕੇ ਦਿੱਤੀਆਂ ਗਈਆਂ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ ਗਈ।ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਮੁਲਜਮਾਂ ਨੇ ਸਾਜਿਸ਼ ਦੇ ਤਹਿਤ ਉਸ ਨਾਲ ਧੋਖਾ ਧੜੀ ਕੀਤੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਬਿਹਾਰ ਪੁਲਿਸ ਨੇ ਇਹ ਮਾਮਲਾ ਪਹਿਲਾਂ ਦਾਨਾਪੁਰ, ਜ਼ਿਲ੍ਹਾ ਪਟਨਾ (ਬਿਹਾਰ) ਵਿਖੇ ਜ਼ੀਰੋ ਐੱਫਆਈਆਰ ਵਜੋਂ ਦਰਜ ਕੀਤਾ ਗਿਆ ਸੀ, ਜਿਸ ਨੂੰ ਅਧਿਕਾਰ ਖੇਤਰ ਅਨੁਸਾਰ ਲੁਧਿਆਣਾ ਭੇਜਿਆ ਗਿਆ। ਇਸ ਤੋਂ ਬਾਅਦ ਦਰੇਸੀ ਥਾਣਾ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 318(4), 316(2) ਅਤੇ 3(5) ਤਹਿਤ ਚਾਰਾਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ