TLT NEWS/ ਪੰਜਾਬ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਕੈਡਰ (ਬੈਕਲਾਗ) ਅਧੀਨ 184 ਅਸਾਮੀਆਂ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸਿੱਖਿਆ ਭਰਤੀ ਨਿਰਦੇਸ਼ਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਵੱਖ-ਵੱਖ ਵਿਸ਼ਿਆਂ ਲਈ ਅਸਾਮੀਆਂ ਨਿਰਧਾਰਤ ਕੀਤੀਆਂ ਗਈਆਂ ਹਨ।
ਜਾਰੀ ਵੇਰਵਿਆਂ ਮੁਤਾਬਕ ਅੰਗਰੇਜ਼ੀ ਦੇ 30, ਪੰਜਾਬੀ ਦੇ 28, ਕਾਮਰਸ ਦੇ 27, ਅਰਥ ਸ਼ਾਸਤਰ (ਇਕਨਾਮਿਕਸ) ਦੇ 15, ਗਣਿਤ ਦੇ 14, ਪੋਲੀਟਿਕਲ ਸਾਇੰਸ ਅਤੇ ਕੈਮਿਸਟਰੀ ਦੇ 13-13, ਬਾਇਓਲੋਜੀ ਅਤੇ ਫਿਜ਼ਿਕਸ ਦੇ 12-12, ਇਤਿਹਾਸ ਦੇ 10, ਭੂਗੋਲ ਦੇ 6 ਅਤੇ ਹਿੰਦੀ ਦੇ 4 ਅਹੁਦੇ ਭਰੇ ਜਾਣਗੇ।
ਭਰਤੀ ਨਾਲ ਸਬੰਧਤ ਯੋਗਤਾ, ਉਮਰ ਸੀਮਾ, ਚੋਣ ਪ੍ਰਕਿਰਿਆ ਅਤੇ ਹੋਰ ਜ਼ਰੂਰੀ ਸ਼ਰਤਾਂ ਦੀ ਪੂਰੀ ਜਾਣਕਾਰੀ ਸਿੱਖਿਆ ਭਰਤੀ ਨਿਰਦੇਸ਼ਾਲੇ ਦੀ ਅਧਿਕਾਰਿਕ ਵੈੱਬਸਾਈਟ ‘ਤੇ ਉਪਲਬਧ ਹੈ। ਇੱਛੁਕ ਉਮੀਦਵਾਰ ਨਿਰਧਾਰਤ ਸਮੇਂ ਅੰਦਰ ਅਰਜ਼ੀ ਦੇਣ ਤੋਂ ਪਹਿਲਾਂ ਨੋਟੀਫਿਕੇਸ਼ਨ ਧਿਆਨ ਨਾਲ ਪੜ੍ਹਨ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*