ਜਲੰਧਰ:TLT NEWS/ ਸ਼ਹਿਰ ਵਿੱਚ ਫੈਂਸੀ ਵਾਹਨ ਨੰਬਰਾਂ ਦਾ ਕ੍ਰੇਜ਼ ਲਗਾਤਾਰ ਵੱਧ ਰਿਹਾ ਹੈ। ਰੀਜਨਲ ਟਰਾਂਸਪੋਰਟ ਦਫ਼ਤਰ (RTO) ਵੱਲੋਂ ਕਰਵਾਈ ਗਈ ਆਨਲਾਈਨ ਈ-ਆਕਸ਼ਨ ਵਿੱਚ ਇਸ ਵਾਰ PB 08 GA ਸੀਰੀਜ਼ ਦਾ 0001 ਨੰਬਰ ਸਭ ਤੋਂ ਵੱਧ 8 ਲੱਖ 52 ਹਜ਼ਾਰ 500 ਰੁਪਏ ਵਿੱਚ ਵਿਕਿਆ। ਖ਼ਾਸ ਗੱਲ ਇਹ ਰਹੀ ਕਿ ਇਹ VIP ਨੰਬਰ ਕਿਸੇ ਮਹਿੰਗੀ ਲਗਜ਼ਰੀ ਕਾਰ ਲਈ ਨਹੀਂ, ਸਗੋਂ ਐਕਟਿਵਾ ਸਕੂਟਰ ਲਈ ਖਰੀਦਿਆ ਗਿਆ।
ਮੌਜੂਦਾ ਸਮੇਂ ਇੱਕ ਐਕਟਿਵਾ ਦੀ ਆਨ-ਰੋਡ ਕੀਮਤ ਕਰੀਬ 1.10 ਲੱਖ ਰੁਪਏ ਹੈ। ਇਸ ਹਿਸਾਬ ਨਾਲ 0001 ਨੰਬਰ ‘ਤੇ ਲੱਗੀ ਬੋਲੀ ਦੀ ਰਕਮ ਨਾਲ ਲਗਭਗ 8 ਨਵੀਆਂ ਐਕਟਿਵਾਵਾਂ ਖਰੀਦੀਆਂ ਜਾ ਸਕਦੀਆਂ ਸਨ।
ਈ-ਆਕਸ਼ਨ ਵਿੱਚ ਹੋਰ VIP ਨੰਬਰਾਂ ਲਈ ਵੀ ਜ਼ਬਰਦਸਤ ਬੋਲੀ ਲੱਗੀ। 0007 ਨੰਬਰ 3.11 ਲੱਖ ਰੁਪਏ, 0005 ਨੰਬਰ 2.83 ਲੱਖ ਰੁਪਏ, 0008 ਨੰਬਰ 2.50 ਲੱਖ ਰੁਪਏ, ਜਦਕਿ 0002, 0003, 0006 ਅਤੇ 0009 ਨੰਬਰ 2-2 ਲੱਖ ਰੁਪਏ ਵਿੱਚ ਵਿਕੇ।
000 ਸੀਰੀਜ਼ ਦੇ ਨੰਬਰਾਂ ਦੀ ਮੰਗ ਲਗਾਤਾਰ ਵੱਧ ਰਹੀ
ਪਿਛਲੇ ਕਈ ਮਹੀਨਿਆਂ ਤੋਂ 000 ਸੀਰੀਜ਼ ਦੇ ਫੈਂਸੀ ਨੰਬਰ ਲੱਖਾਂ ਰੁਪਏ ਵਿੱਚ ਵਿਕ ਰਹੇ ਹਨ। ਇਸ ਤੋਂ ਪਹਿਲਾਂ PB 08 FZ ਸੀਰੀਜ਼ ਦਾ 0001 ਨੰਬਰ 8.61 ਲੱਖ ਰੁਪਏ ਵਿੱਚ ਨੀਲਾਮ ਹੋਇਆ ਸੀ। ਮੌਜੂਦਾ ਆਕਸ਼ਨ ਵਿੱਚ ਇਹ ਨੰਬਰ ਉਸ ਤੋਂ ਸਿਰਫ਼ 8,500 ਰੁਪਏ ਘੱਟ ਕੀਮਤ ‘ਤੇ ਵਿਕਿਆ।
ਇਸ ਤਰ੍ਹਾਂ ਹੁੰਦੀ ਹੈ ਈ-ਆਕਸ਼ਨ
RTO ਅਧਿਕਾਰੀਆਂ ਮੁਤਾਬਕ ਹਰ ਹਫ਼ਤੇ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਤੱਕ ਫੈਂਸੀ ਨੰਬਰਾਂ ਲਈ ਆਨਲਾਈਨ ਅਰਜ਼ੀਆਂ ਲਈਆਂ ਜਾਂਦੀਆਂ ਹਨ। ਮੰਗਲਵਾਰ ਅਤੇ ਬੁੱਧਵਾਰ ਨੂੰ ਆਨਲਾਈਨ ਬੋਲੀ ਲੱਗਦੀ ਹੈ ਅਤੇ ਹਰ ਕਲਿੱਕ ਨਾਲ ਬੋਲੀ 500 ਰੁਪਏ ਵਧਦੀ ਹੈ।
0001 ਤੋਂ 0010 ਤੱਕ ਦੇ ਨੰਬਰਾਂ ਦਾ ਰਿਜ਼ਰਵ ਪ੍ਰਾਈਸ 5 ਲੱਖ ਰੁਪਏ ਹੈ। ਇਸ ਵਿੱਚ ਹਿੱਸਾ ਲੈਣ ਲਈ 1 ਲੱਖ ਰੁਪਏ ਸਕਿਊਰਿਟੀ ਅਮਾਊਂਟ ਅਤੇ 2,000 ਰੁਪਏ ਅਰਜ਼ੀ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ। ਜਦਕਿ 0011 ਤੋਂ 0099 ਤੱਕ ਦੇ ਨੰਬਰਾਂ ਦਾ ਰਿਜ਼ਰਵ ਪ੍ਰਾਈਸ 1 ਲੱਖ ਰੁਪਏ ਨਿਰਧਾਰਤ ਹੈ। ਨੀਲਾਮੀ ਪੂਰੀ ਹੋਣ ਤੋਂ ਬਾਅਦ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਨਿਰਧਾਰਤ ਸਮੇਂ ਅੰਦਰ ਰਕਮ ਜਮ੍ਹਾਂ ਕਰਵਾ ਕੇ ਨੰਬਰ ਅਲਾਟ ਕੀਤਾ ਜਾਂਦਾ ਹੈ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*