ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ, ਫਲੋਰੀਡਾ ਦੇ ਇੱਕ ਹਵਾਈ ਅੱਡੇ ਦਾ ਨਾਮ ਟਰੰਪ ਦੇ ਨਾਮ ‘ਤੇ ਰੱਖਿਆ ਗਿਆ


ਵਾਸ਼ਿੰਗਟਨ, TLT NEWS- ਅਮਰੀਕਾ ਦੀ ਫਲੋਰੀਡਾ ਰਾਜ ਸਰਕਾਰ ਨੇ  ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਜੇ• ਟਰੰਪ ਦੇ ਸਨਮਾਨ ਵਿੱਚ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਨੇ ਦੱਖਣੀ ਫਲੋਰੀਡਾ ਦੇ ਪਾਮ ਬੀਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲ ਕੇ “ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਅੰਤਰਰਾਸ਼ਟਰੀ ਹਵਾਈ ਅੱਡਾ” ਕਰ ਦਿੱਤਾ ਹੈ। ਇਹ ਤਬਦੀਲੀ ਅਧਿਕਾਰਤ ਤੌਰ ‘ਤੇ ਬੀਤੇਂ ਦਿਨ 9 ਜੁਲਾਈ, 2026 ਨੂੰ ਲਾਗੂ ਹੋਈ, ਜਦੋਂ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਹਵਾਈ ਅੱਡੇ ਦੇ ਨਾਮ ਬਦਲਣ ਦੇ ਕਾਨੂੰਨ ‘ਤੇ ਦਸਤਖਤ ਕੀਤੇ। ਹਾਲਾਂਕਿ, ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਵਾਈ ਅੱਡੇ ਦਾ ਨਾਮ ਬਦਲਣ ਅਤੇ ਨਵੀਨੀਕਰਨ ਵਿੱਚ ਕੁਝ ਸਮਾਂ ਲੱਗੇਗਾ। ਅਮਰੀਕੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਹਵਾਈ ਅੱਡੇ ਦਾ ਨਾਮ ਕਿਸੇ ਮੌਜੂਦਾ ਰਾਸ਼ਟਰਪਤੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਟਰੰਪ ਨੇ ਇਸ ਦੁਰਲੱਭ ਸਨਮਾਨ ਨਾਲ ਨਵਾਂ ਇਤਿਹਾਸ ਰਚਿਆ ਹੈ। ਜ਼ਿਕਰਯੋਗ ਹੈ ਕਿ ਨਾਮ ਬਦਲਣ ਤੋਂ ਬਾਅਦ ਇਸ ਹਵਾਈ ਅੱਡੇ ‘ਤੇ ਟਰੰਪ ਵਨ ਫੋਰਸ ਜਹਾਜ਼ ਸਭ ਤੋਂ ਪਹਿਲਾਂ ਉਤਰਿਆ ਸੀ।ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਇਸ ਦੁਰਲੱਭ ਮਾਨਤਾ ਦਾ ਜਵਾਬ ਵੀ ਦਿੱਤਾ।ਅਤੇ  ਉਨ੍ਹਾਂ ਕਿਹਾ ਕਿ ਇਹ ਪਾਮ ਬੀਚ ਲਈ ਇੱਕ ਵੱਡਾ ਦਿਨ ਹੈ। ਉਨ੍ਹਾਂ ਨੇ ਪਾਮ ਬੀਚ ਹਵਾਈ ਅੱਡੇ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਣਾ ਉਨ੍ਹਾਂ ਲਈ ਇੱਕ ਬਹੁਤ ਵੱਡਾ ਸਨਮਾਨ ਦੱਸਿਆ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਦੁਨੀਆ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਸ਼ਾਨਦਾਰ ਹਵਾਈ ਅੱਡਿਆਂ ਵਿੱਚੋਂ ਇੱਕ ਵਜੋਂ ਖੜ੍ਹਾ ਹੋਵੇਗਾ।