ਗਲਾਸਗੋ, 30 ਜੁਲਾਈ- TLT NEWS/ ਦਿਲੀਪ ਮਹਾਦੂ ਗਾਵਿਤ ਨੇ ਰਾਸ਼ਟਰਮੰਡਲ ਖੇਡਾਂ 2026 ਦੇ ਛੇਵੇਂ ਦਿਨ ਭਾਰਤ ਲਈ ਤੀਜਾ ਸੋਨ ਤਗਮਾ ਜਿੱਤਿਆ। ਉਸ ਨੇ ਪੁਰਸ਼ਾਂ ਦੀ 100 ਮੀਟਰ ਪੈਰਾ ਟੀ47 ਸ਼੍ਰੇਣੀ ਵਿਚ 10.71 ਸਕਿੰਟ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਦੇ ਹੀ ਮੁਹੰਮਦ ਬਾਸਿਲ ਨੇ 10.83 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਛੇਵੇਂ ਦਿਨ ਦੇ ਮੁਕਾਬਲੇ ਤੋਂ ਬਾਅਦ, ਭਾਰਤ ਕੋਲ ਹੁਣ ਕੁੱਲ 15 ਤਗਮੇ ਹਨ, ਜਿਨ੍ਹਾਂ ਵਿਚ 3 ਸੋਨ, 9 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਿਲ ਹਨ। ਇਸ ਨਾਲ ਭਾਰਤੀ ਟੀਮ ਤਗਮਾ ਸੂਚੀ ਵਿਚ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ।

More Stories
ਏਸ਼ਿਆਈ ਖ਼ੇਡਾਂ: 10 ਮੀਟਰ ਏਅਰ ਪਿਸਟਲ ਵਿਚ ਸੁਰੂਚੀ-ਕਮਲਜੀਤ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ
ਭਾਰਤ ਦਾ ਆਸਟ੍ਰੇਲੀਆ ਦੌਰਾ: ਅਜੀਤ ਅਗਰਕਰ ਦੀ ਅਗਵਾਈ ਹੇਠ ਅੱਜ ਹੋ ਸਕਦੀ ਹੈ ਚੋਣ ਕਮੇਟੀ ਦੀ ਮੀਟਿੰਗ
ਦੁਖਦਾਈ ਖ਼ਬਰ! ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ! ਦਿੱਗਜ ਅੰਪਾਇਰ ਦਾ ਹੋਇਆ ਦਿਹਾਂਤ