ਗਊ ਮਾਤਾ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦਿੱਤਾ ਜਾਵੇ : ਆਲ ਇੰਡੀਆ ਬ੍ਰਾਹਮਣ ਫਰੰਟ
ਜਲੰਧਰ:(ਰਮੇਸ਼ ਗਾਬਾ) ਆਲ ਇੰਡੀਆ ਬ੍ਰਾਹਮਣ ਫਰੰਟ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਗਊ ਮਾਤਾ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇਣ ਸਮੇਤ ਬ੍ਰਾਹਮਣ ਸਮਾਜ ਨਾਲ ਸਬੰਧਤ ਕਈ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਗਈ ਹੈ। ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਫਰੰਟ ਦੇ ਰਾਸ਼ਟਰੀ ਪ੍ਰਧਾਨ ਮਹੰਤ ਸਵਰੂਪ ਬਿਹਾਰੀ ਸ਼ਰਨ, ਪੰਜਾਬ ਪ੍ਰਧਾਨ ਸ੍ਰੀ ਕਾਂਠ ਜੱਜ ਅਤੇ ਚੇਅਰਮੈਨ ਗੁਲਸ਼ਨ ਸ਼ਰਮਾ ਨੇ ਇਹ ਮੰਗਾਂ ਰੱਖੀਆਂ।
ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਗਊਵੰਸ਼ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਪਾਸ ਕਰਨ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਬੁਲਾ ਕੇ ਗਊ ਮਾਤਾ ਨੂੰ ਪੰਜਾਬ ਦਾ ਰਾਜ ਪਸ਼ੂ ਐਲਾਨੇ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਰਕਾਰੀ ਗਊਸ਼ਾਲਾਵਾਂ ਨਹੀਂ ਹਨ, ਉੱਥੇ ਸਰਕਾਰੀ ਗਊਸ਼ਾਲਾਵਾਂ ਸਥਾਪਿਤ ਕਰਨ ਦੀ ਵੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਪੰਜਾਬ ਦੇ ਮੰਦਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਨੂੰ ਆ ਰਹੇ ਕਮਰਸ਼ੀਅਲ ਬਿਜਲੀ ਬਿੱਲ ਮੁਆਫ ਕਰਨ ਦੀ ਮੰਗ ਵੀ ਆਗੂਆਂ ਵੱਲੋਂ ਕੀਤੀ ਗਈ। ਬ੍ਰਾਹਮਣ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ ਆਰਥਿਕ ਸਹਾਇਤਾ ਦੇਣ, ਪੰਜਾਬ ਬ੍ਰਾਹਮਣ ਭਲਾਈ ਬੋਰਡ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਅਤੇ ਦਿੱਲੀ ਦੀ ਤਰਜ਼ ’ਤੇ ਮੰਦਰਾਂ ਦੇ ਪੁਜਾਰੀਆਂ ਨੂੰ ਮਾਣ-ਭੱਤਾ ਦੇਣ ਦੀ ਮੰਗ ਕੀਤੀ ਗਈ।
ਆਗੂਆਂ ਨੇ ਪੰਜਾਬ ਮੰਤਰੀ ਮੰਡਲ ਵਿੱਚ ਬ੍ਰਾਹਮਣ ਸਮਾਜ ਨੂੰ ਨੁਮਾਇੰਦਗੀ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਭਗਵਾਨ ਪਰਸ਼ੂਰਾਮ ਦੀ ਤਪੱਸਿਆ ਸਥਲੀ ਖਾਟੀ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵਿੱਚ ਭਗਵਾਨ ਪਰਸ਼ੂਰਾਮ ਚੇਅਰ ਲਈ ਵੀ ਗ੍ਰਾਂਟ ਦੇਣ ਦੀ ਮੰਗ ਰੱਖੀ ਗਈ।
ਇਸ ਮੌਕੇ ਮਹੰਤ ਸਵਰੂਪ ਬਿਹਾਰੀ ਸ਼ਰਨ ਨੇ ਗੁਲਸ਼ਨ ਸ਼ਰਮਾ ਨੂੰ ਆਲ ਇੰਡੀਆ ਬ੍ਰਾਹਮਣ ਫਰੰਟ ਦਾ ਪੰਜਾਬ ਪ੍ਰਦੇਸ਼ ਚੇਅਰਮੈਨ ਨਿਯੁਕਤ ਕੀਤਾ। ਪੰਜਾਬ ਪ੍ਰਧਾਨ ਸ੍ਰੀ ਕਾਂਠ ਜੱਜ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ। ਫਰੰਟ ਵੱਲੋਂ ਦੱਸਿਆ ਗਿਆ ਕਿ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ 31 ਅਗਸਤ ਅਤੇ 1 ਸਤੰਬਰ 2026 ਨੂੰ ਹਰਿਦੁਆਰ ਵਿਖੇ ਹੋਵੇਗੀ।
ਨਵ-ਨਿਯੁਕਤ ਪੰਜਾਬ ਪ੍ਰਦੇਸ਼ ਚੇਅਰਮੈਨ ਗੁਲਸ਼ਨ ਸ਼ਰਮਾ ਨੇ ਮਹੰਤ ਸਵਰੂਪ ਬਿਹਾਰੀ ਸ਼ਰਨ ਅਤੇ ਸ੍ਰੀ ਕਾਂਠ ਜੱਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬ੍ਰਾਹਮਣ ਸਮਾਜ ਅਤੇ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
ਇਸ ਦੌਰਾਨ ਆਗੂਆਂ ਨੇ ਬੀਤੇ ਦਿਨੀਂ ਸ੍ਰੀ ਦੇਵੀ ਤਾਲਾਬ ਮੰਦਰ ਵਿੱਚ ਹੋਈ ਪੱਥਰਬਾਜ਼ੀ ਦੀ ਨਿੰਦਾ ਕਰਦਿਆਂ ਸ਼ਰਾਰਤੀ ਤੱਤਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
More Stories
ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਦੀ ਪੰਜਾਬ ਪੱਧਰੀ ਮੀਟਿੰਗ ਸੰਪੰਨ, ਪੰਜਾਬ ਇਕਾਈ ਦਾ ਪੁਨਰਗਠਨ , ਡੋਗਰਾ ਤੀਜੀ ਵਾਰ ਬਣੇ ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਦੇ ਪੰਜਾਬ ਪ੍ਰਧਾਨ
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ