ਪੱਤਰਕਾਰਾਂ ਦੀਆਂ ਸਮੱਸਿਆਵਾਂ ’ਤੇ ਹੋਇਆ ਵਿਚਾਰ-ਵਟਾਂਦਰਾ, ਨਿਡਰ ਹੋ ਕੇ ਫਰਜ਼ ਨਿਭਾਉਣ ਦਾ ਦਿੱਤਾ ਸੰਦੇਸ਼

ਜਲੰਧਰ, (ਰਮੇਸ਼ ਗਾਬਾ): ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਦੀ ਪੰਜਾਬ ਪੱਧਰੀ ਮੀਟਿੰਗ ਜਲੰਧਰ ਵਿਖੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ ਅਤੇ ਜਲੰਧਰ ਜ਼ਿਲ੍ਹਾ ਪ੍ਰਧਾਨ ਰਾਜੇਸ਼ ਥਾਪਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨੂੰ ਫੀਲਡ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੋਗਰਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ੍ਹ ਹਨ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਹੱਲ ਲਈ ਜਥੇਬੰਦੀ ਵੱਲੋਂ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ।
ਪੱਤਰਕਾਰਾਂ ਦੀਆਂ ਫੀਲਡ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ : ਡੋਗਰਾ
ਜਗਜੀਤ ਸਿੰਘ ਡੋਗਰਾ ਨੇ ਕਿਹਾ ਕਿ ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਦਾ ਮੁੱਖ ਉਦੇਸ਼ ਪੱਤਰਕਾਰਾਂ ਦੀ ਆਵਾਜ਼ ਨੂੰ ਮਜ਼ਬੂਤੀ ਦੇਣਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਖ਼ਬਰਾਂ ਦੀ ਕਵਰੇਜ ਦੌਰਾਨ ਪੱਤਰਕਾਰਾਂ ਨੂੰ ਪ੍ਰਸ਼ਾਸਨਿਕ ਅੜਚਣਾਂ, ਸੁਰੱਖਿਆ ਸਬੰਧੀ ਚੁਣੌਤੀਆਂ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਵੱਲੋਂ ਪੱਤਰਕਾਰਾਂ ਨਾਲ ਸਬੰਧਤ ਮੁੱਦੇ ਸਰਕਾਰ ਅਤੇ ਪ੍ਰਸ਼ਾਸਨ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਏ ਜਾਣਗੇ ਅਤੇ ਪੱਤਰਕਾਰਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਪੱਤਰਕਾਰਾਂ ਨੂੰ ਨਿਰਪੱਖ, ਨਿਡਰ ਅਤੇ ਲੋਕ ਹਿੱਤ ਵਾਲੀ ਪੱਤਰਕਾਰੀ ਕਰਨ ਦਾ ਸੱਦਾ ਦਿੱਤਾ।
ਪ੍ਰੈੱਸ ਐਸੋਸੀਏਸ਼ਨ ਆਫ ਸਟੇਟ ਦੀ ਪੰਜਾਬ ਇਕਾਈ ਦੀ ਨਵੀਂ ਕਾਰਜਕਾਰਣੀ
ਜਗਜੀਤ ਸਿੰਘ ਡੋਗਰਾ – ਪੰਜਾਬ ਪ੍ਰਧਾਨ
ਡੀ.ਐੱਨ. ਮੌਦਗਿਲ – ਮਹਾਸਚਿਵ
ਰੋਹਿਤ ਸਿੱਧੂ – ਸੰਯੁਕਤ ਸਕੱਤਰ
ਮੁਖਤਾਰ ਸਿੰਘ ਬਾਠ – ਚੇਅਰਮੈਨ
ਸਤੀਸ਼ ਸ਼ਰਮਾ – ਸਕੱਤਰ
ਅਸ਼ੋਕ ਸ਼ਰਮਾ – ਸੀਨੀਅਰ ਮੀਤ ਪ੍ਰਧਾਨ
ਅਤਿੰਦਰ ਪਾਲ ਸਿੰਘ – ਵਾਈਸ ਚੇਅਰਮੈਨ
ਪੰਕਜ ਸੋਨੀ – ਮੀਤ ਪ੍ਰਧਾਨ
ਰਮੇਸ਼ ਭਗਤ – ਮੀਤ ਪ੍ਰਧਾਨ
ਅਜੈ ਕੋਹਲੀ – ਸਲਾਹਕਾਰ
ਬਿੱਟੂ ਓਬਰਾਏ – ਸਲਾਹਕਾਰ
ਮੁਹੰਮਦ ਕਲੀਮ ਆਜ਼ਾਦ – ਮੀਤ ਪ੍ਰਧਾਨ
ਸ਼ਿਵ ਕੁਮਾਰ – ਪ੍ਰੈੱਸ ਸਕੱਤਰ
ਜਸਪਾਲ ਕੈਂਥ – ਸੰਯੁਕਤ ਸਕੱਤਰ
ਗੁਰਵੀਰ ਸਿੰਘ – ਸਲਾਹਕਾਰ
ਮੁਹੰਮਦ ਰਫ਼ੀਕ ਆਜ਼ਾਦ (ਐਡਵੋਕੇਟ) – ਕਾਨੂੰਨੀ ਸਲਾਹਕਾਰ
ਨਰਿੰਦਰ ਸਿੰਘ – ਮੀਤ ਪ੍ਰਧਾਨ
ਆਰ.ਐੱਸ. ਠਾਕੁਰ – ਮੀਤ ਪ੍ਰਧਾਨ
ਰਮੇਸ਼ ਗਾਬਾ – ਕੈਸ਼ੀਅਰ
ਸੁਭਾਸ਼ ਗੋਰੀਆ – ਵਾਈਸ ਚੇਅਰਮੈਨ
ਸੰਦੀਪ ਸ਼ਰਮਾ – ਸਲਾਹਕਾਰ
ਦੀਪਕ ਸ਼ਰਮਾ – ਸਲਾਹਕਾਰ
ਮੀਟਿੰਗ ਦੇ ਅੰਤ ਵਿੱਚ ਸਮੂਹ ਅਹੁਦੇਦਾਰਾਂ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ, ਪੱਤਰਕਾਰਾਂ ਦੇ ਹੱਕਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ।
ਇਸ ਮੌਕੇ ਹਾਜ਼ਰ ਪੱਤਰਕਾਰਾਂ ਨੇ ਪ੍ਰੈੱਸ ਦੀ ਆਜ਼ਾਦੀ, ਸੁਰੱਖਿਆ ਅਤੇ ਸਨਮਾਨ ਨੂੰ ਕਾਇਮ ਰੱਖਣ ਲਈ ਐਸੋਸੀਏਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਭਰੋਸਾ ਦਿੱਤਾ। ਇਸ ਮੌਕੇ ਰਮੇਸ਼ ਗਾਬਾ, ਵਿਕਾਸ ਮੌਦਗਿਲ, ਅਮਰਜੀਤ ਸਿੰਘ, ਦਵਿੰਦਰ ਸਿੰਘ, ਸੁਭਾਸ਼ ਸੋਂਧੀ, ਰਾਜੀਵ ਧਾਮੀ, ਬਲਰਾਜ ਸਿੰਘ, ਤ੍ਰਿਲੋਕ, ਸਾਹਿਲ, ਗੌਰਵ ਗੋਇਲ ਅਤੇ ਜੋਤੀ ਪ੍ਰਕਾਸ਼ ਸਮੇਤ ਹੋਰ ਪੱਤਰਕਾਰ ਮੌਜੂਦ ਸਨ।

More Stories
ਗਊ ਮਾਤਾ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇਣ ਦੀ ਮੰਗ, ਬ੍ਰਾਹਮਣ ਫਰੰਟ ਨੇ ਸਰਕਾਰ ਅੱਗੇ ਰੱਖੀਆਂ ਕਈ ਮੰਗਾਂ
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ