ਜਲੰਧਰ :(ਰਮੇਸ਼ ਗਾਬਾ) ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸਾਲ 2026 ਦੇ ਲਈ ਸੰਸਦ ਰਤਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਲਗਾਤਾਰ ਦੂਜੀ ਵਾਰ ਮਿਲ ਰਿਹਾ ਹੈ। ਚੰਨੀ ਨੂੰ ਖੇਤੀ, ਫੂਡ ਪ੍ਰੋਸੈਸਿੰਗ ਤੇ ਡੇਅਰੀ ਫਾਰਮਿੰਗ ਸਬੰਧੀ ਸੰਸਦ ਦੀ ਸਥਾਈ ਕਮੇਟੀ-ਖੇਤੀ ਅਤੇ ਕਿਸਾਨ ਭਲਾਈ ਕਮੇਟੀ ਦੇ ਪ੍ਰਧਾਨ ਦੇ ਰੂਪ ’ਚ ਬਿਹਤਰੀਨ ਕੰਮ ਤੇ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਮੁੱਦੇ ਚੁੱਕਣ ਲਈ ਚੁਣਿਆ ਗਿਆ ਹੈ। ਇਹ ਪੁਰਸਕਾਰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ ਅਗਵਾਈ ’ਚ ਪ੍ਰਾਈਮ ਪੁਆਇੰਟ ਫਾਊਂਡੇਸ਼ਨ ਵੱਲੋਂ 2010 ’ਚ ਸ਼ੁਰੂ ਕੀਤਾ ਗਿਆ ਸੀ।

More Stories
ਜਲੰਧਰ ਦਿਹਾਤ ’ਚ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਕਾਰਵਾਈ
ਪੰਜਾਬ ਦੇ ਸਕੂਲਾਂ ਲਈ ਤਿੰਨ ਸਾਲਾ ‘ਨਸ਼ਾ ਮੁਕਤ ਵਿਦਿਆਲਾ’ ਐਕਸ਼ਨ ਪਲਾਨ ਲਾਗੂ
ਜਲੰਧਰ ਵਿੱਚ ਪਟਾਖਾ ਵਪਾਰੀ ਨਿਰਾਸ਼, ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਮਿਲ ਰਿਹਾ : ਰਵੀ ਮਹਾਜਨ