ਹੁਸ਼ਿਆਰਪੁਰ (TLT) ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਢੱਕੀ ਰੋਡ ‘ਤੇ ਸਥਿਤ ਗਊਸ਼ਾਲਾ ਦਾ ਲੈਂਟਰ ਡਿੱਗਣ ਨਾਲ ਗਾਵਾਂ ਦੇ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 12 ਵਜੇ ਦੇ ਕਰੀਬ ਲੈਂਟਰ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ। ਇਸ ਲੈਂਟਰ ਦੀ ਛੱਤ ਹੇਠਾਂ ਤਕਰੀਬਨ 40 ਦੇ ਕਰੀਬ ਗਊਆਂ ਤੇ ਉਹਨਾਂ ਦੇ ਬਛੜੇ ਬੰਨ੍ਹੇ ਹੋਏ ਸਨ ਤੇ ਅਚਾਨਕ ਲੈਂਟਰ ਡਿੱਗਣ ਨਾਲ ਲੈਂਟਰ ਹੇਠਾਂ ਆਉਣ ਕਾਰਨ ਕੁਝ ਗਊਆਂ ਦੀ ਮੌਤ ਹੋ ਗਈ ਤੇ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਹਰਿਆਣੇ ਦੇ ਲੋਕਾਂ ਵੱਲੋਂ ਜੇਸੀ ਬੀ ਦੀ ਮਦਦ ਨਾਲ ਲੈਂਟਰ ਨੂੰ ਹਟਾ ਕੇ ਗਊਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ‘ਤੇ ਥਾਣਾ ਹਰਿਆਣਾ ਦੇ ਅਡੀਸ਼ਨਲ ਐਸਐਚਓ ਦਲਜੀਤ ਸਿੰਘ ਵੈਟਰਨਰੀ ਡਾਕਟਰ, ਮਨਮੋਹਨ ਸਿੰਘ ਦਰਦੀ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਅਜਮੇਹਰ ਸਿੰਘ ਪਰਮਿੰਦਰ ਸਿੰਘ ਫੱਟੜ ਹੋਈਆਂ ਗਾਵਾਂ ਨੂੰ ਉਹਨਾਂ ਨੂੰ ਮੁਢਲੀ ਸਹਾਇਤਾ ਦੇ ਰਹੇ ਹਨ। ਖਬਰ ਲਿਖੇ ਜਾਣ ਤੱਕ ਨੌ ਦੇ ਕਰੀਬ ਗਾਵਾਂ ਤੇ ਬਛੜੇ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਮਾਜ ਸੇਵੀ ਸੰਸਥਾਵਾਂ ਤੇ ਹੋਰ ਹਰਿਆਣਾ ਵਾਸੀ ਲੋਕਾਂ ਵੱਲੋਂ ਅਜੇ ਵੀ ਗਊਆਂ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ