ਕਾਂਗੋ ਵਿੱਚ ਜਹਾਜ਼ ਹਾਦਸਾ : 3 ਫੌਜੀ ਅਫ਼ਸਰਾਂ ਸਮੇਤ 14 ਦੀ ਮੌਤ

ਕਾਂਗੋ 'ਚ ਫੌਜੀ ਜਹਾਜ਼ ਹਾਦਸਾਗ੍ਰਸਤ, ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਦਰਦਨਾਕ ਮੌਤਕਾਂਗੋ  26 ਸਤੰਬਰ,TLT NEWS/  ਅਫਰੀਕੀ ਦੇਸ਼ ਕਾਂਗੋ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਜਹਾਜ਼ ਹਾਦਸਾ ਦੇਸ਼ ਦੇ ਕਵਾਂਗੋ ਰਾਜ ਦੇ ਕੇਂਗੇ ਖੇਤਰ ਵਿੱਚ ਐਮਰਜੈਂਸੀ ਲੈਂਡਿੰਗ ਕਰਦੇ ਸਮੇਂ ਹੋਇਆ।
ਕੇਂਗੇ ਵਿੱਚ ਲੈਂਡਿੰਗ ਸਟ੍ਰਿਪ ਨਹੀਂ ਸੀ, ਪਰ ਤਕਨੀਕੀ ਸਮੱਸਿਆ ਕਾਰਨ ਪਾਇਲਟ ਨੇ ਜਹਾਜ਼ ਨੂੰ ਖਾਲੀ ਖੇਤ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਜਹਾਜ਼ ਕੰਟਰੋਲ ਗੁਆ ਬੈਠਾ ਅਤੇ ਇੱਕ ਰਿਹਾਇਸ਼ੀ ਖੇਤਰ ਵਿੱਚ ਟਕਰਾ ਗਿਆ। ਇਸ ਹਾਦਸੇ ਵਿੱਚ 3 ਫੌਜ ਦੇ ਅਧਿਕਾਰੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾਗ੍ਰਸਤ ਜਹਾਜ਼ ਕਿਕਵਿਟ ਤੋਂ ਰਾਜਧਾਨੀ ਕਿਨਸ਼ਾਸਾ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।