ਜਲੰਧਰ:(ਰਮੇਸ਼ ਗਾਬਾ) ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਕਮੇਟੀ ਵੱਲੋਂ 3 ਤੋਂ 9 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਅੱਜ ਤੋਂ ਜਲੰਧਰ ਦੇ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਆਚਾਰਿਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਵੱਲੋਂ ਸੰਗਤ ਨੂੰ ਸ੍ਰੀਮਦ ਭਾਗਵਤ ਕਥਾ ਦਾ ਰਸਪਾਨ ਕਰਵਾਇਆ ਜਾਵੇਗਾ।
ਕਥਾ ਸਮਾਗਮ ਸਬੰਧੀ ਸ਼ੁੱਕਰਵਾਰ ਨੂੰ ਵਿਸ਼ਾਲ ਅਤੇ ਦਿਵਿਆ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦਾ ਆਰੰਭ ਸ੍ਰੀ ਮਹਾਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਵਿਧੀਵਤ ਪੂਜਾ-ਅਰਚਨਾ ਉਪਰੰਤ ਹੋਇਆ। ਇਸ ਮੌਕੇ ਹਵਨ-ਪੂਜਨ, ਮੰਤਰ ਉਚਾਰਨ ਅਤੇ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ।
ਕਲਸ਼ ਯਾਤਰਾ ਵਿੱਚ ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਬੈਂਡ-ਬਾਜਿਆਂ, ਢੋਲ ਅਤੇ ਤਾਸਿਆਂ ਦੀਆਂ ਧੁਨਾਂ ਵਿਚਕਾਰ ਕਮਲ ਦੂਆ ਅਤੇ ਉਨ੍ਹਾਂ ਦੀ ਕੀਰਤਨ ਮੰਡਲੀ ਵੱਲੋਂ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭਜਨਾਂ ਦੌਰਾਨ ਸ਼ਰਧਾਲੂ ਭਗਤੀ ਵਿੱਚ ਝੂਮਦੇ ਨਜ਼ਰ ਆਏ।
ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕਲਸ਼ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਫਲਾਹਾਰ ਅਤੇ ਪ੍ਰਸਾਦ ਵੀ ਵੰਡਿਆ ਗਿਆ।
ਕਲਸ਼ ਯਾਤਰਾ ਜੇਲ੍ਹ ਚੌਕ, ਪੁਰਾਣੀ ਸਬਜ਼ੀ ਮੰਡੀ, ਪਟੇਲ ਚੌਕ ਅਤੇ ਸਰਕੁਲਰ ਰੋਡ ਤੋਂ ਹੁੰਦੀ ਹੋਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਥਾ ਸਥਾਨ ’ਤੇ ਪਹੁੰਚੀ।
ਇਸ ਮੌਕੇ ਸੁਨੀਲ ਨਈਅਰ, ਯਸ਼ਪਾਲ ਚੌਧਰੀ, ਰੇਣੁਕਾ ਚੌਧਰੀ, ਉਮੇਸ਼ ਓਹਰੀ, ਬ੍ਰਿਜਮੋਹਨ ਚੱਢਾ, ਸੰਜੇ ਸਹਿਗਲ, ਹੇਮੰਤ ਥਾਪਰ, ਰਿੰਕੂ ਮਲਹੋਤਰਾ, ਦੇਵਿੰਦਰ ਅਰੋੜਾ, ਭੁਪਿੰਦਰ ਸਿੰਘ ਬਿੱਲਾ, ਸੋਨੂ ਚੋਪੜਾ ਅਤੇ ਜਤਿੰਦਰ ਸੋਨੂ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।

More Stories
ਸ੍ਰੀਮਦ ਭਾਗਵਤ ਮਹਾਪੁਰਾਣ ਮਨੁੱਖਤਾ, ਸਦਾਚਾਰ ਤੇ ਭਗਤੀ ਦੀ ਉੱਤਮ ਸਿੱਖਿਆ ਦਿੰਦਾ ਹੈ: ਆਚਾਰੀਆ ਗੌਰਵ ਕ੍ਰਿਸ਼ਨ ਗੋਸਵਾਮੀ
ਨਿਤਿਨ ਕੋਹਲੀ ਨੇ ਭਾਰਤੀ ਟੀਮਾਂ ਦੇ ਸੋਨ ਤਗ਼ਮਾ ਜਿੱਤਣ ਵਾਲੇ ਏਸ਼ਿਆਈ ਖੇਡਾਂ ਦੇ ਸਕੁਐਡ ਦੀ ਚੋਣ ਲਈ ਚਾਰ ਤਜਰਬੇਕਾਰ ਹਾਕੀ ਸ਼ਖ਼ਸੀਅਤਾਂ ਨੂੰ ਦਿੱਤਾ ਸਿਹਰਾ
ਮੇਰੇ ’ਤੇ ਭਰੋਸਾ ਜਤਾਉਣ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ- ਪਰਗਟ ਸਿੰਘ